*ਸਰਦੂਲਗੜ੍ਹ ਆਸ਼ਾ ਵਰਕਰ ਵੱਲੋ ਡਾਕਟਰ ਖਿਲਾਫ ਸਿਵਲ ਹਸਪਤਾਲ ਅੱਗੇ ਧਰਨਾ*

0
84

ਸਰਦੂਲਗੜ੍ਹ,20 ਅਪ੍ਰੈਲ  ( ਸਾਰਾ ਯਹਾਂ /ਬਲਜੀਤ ਸਿੰਘ) :ਆਸਾ ਵਰਕਰਾਂ ਵੱਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਗੇਟ ਤੇ ਧਰਨਾ ਲਗਾਕੇ ਨਾਹਾਰੇਬਾਜੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਆਸਾ ਵਰਕਰ ਯੂਨੀਅਨ ਦੀ ਪ੍ਰਧਾਨ ਰੁਪਿੰਦਰ ਰਿੰਪੀ ਨੇ ਧਰਨੇ ਨੂੰ ਸਬੋਧਨ ਕਰਦਿਆਂ ਕਿਹਾ ਕਿ ਹਸਪਤਾਲ ਦਾ ਇੱਕ ਡਾਕਟਰ ਜੋ ਪਿਛਲੇ ਕਰੀਬ ਦੋ ਮਹੀਨਿਆਂ ਤੋ ਆਸਾ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਦੀ ਸਿਕਾਇਤ ਸਮੂਹ ਆਸਾ ਵਰਕਰ ਨੇ ਅੇੈਸ.ਅੇੈਮ.ਓ. ਸਰਦੂਲਗੜ੍ਹ ਨੂੰ ਕੀਤੀ ਤੇ ਇਸ ਦੇ ਸਬੰਧ ਚ ਉਹ ਅੇੈਸ.ਅੇੈਮ. ਓ. ਨੂੰ ਉਨ੍ਹਾਂ ਦੇ ਰੂਮ ਚ ਮਿਲ ਰਹੀਆਂ ਸਨ ਤਾਂ ਅਚਾਨਕ ਹੀ ਡਾਕਟਰ ਰਮਨਦੀਪ ਸਿੰਘ ਕਮਰੇ ਚ ਦਾਖਲ ਹੋਏ ਤੇ ਉਨ੍ਹਾਂ ਮੇਰੇ (ਰਿੰਪੀ) ਤੇ ਹਮਲਾ ਕਰ ਦਿੱਤਾ ਤੇ ਮੇਰੇ ਗਲ ਚ ਹੱਥ ਪਾ ਲਿਆ। ਤੇ ਮੇਰੇ ਨਾਲ ਧੱਕੇ-ਮੁੱਕੀ ਕੀਤੀ। ਮੈ ਇਸ ਸਿਕਾਇਤ 112 ਨੰਬਰ ਤੇ ਵੀ ਕੀਤੀ ਸੀ ਤੇ ਮੈ ਸਿਵਲ ਹਸਪਤਾਲ ਸਰਦੂਲਗੜ੍ਹ ਚ ਦਾਖਲ ਹੋ ਗਈ ਸੀ। ਪਰ ਅਜੇ ਤੱਕ ਮੇਰੇ ਬਿਆਨ ਦਰਜ ਨਹੀਂ ਕੀਤੇ ਗਏ ਸਗੋ ਮੇਰੇ ਤੇ ਰਾਜੀਬੰਦਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਅਤੇ ਸਿਹਤ ਵਿਭਾਗ ਨੇ ਉੱਕਤ ਡਾਕਟਰ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਸਮੂਹ ਆਸਾ ਵਰਕਰਾਂ ਇਸ ਧਰਨੇ ਨੂੰ ਜ਼ਿਲਾ ਪੱਧਰ ਅਤੇ ਫਿਰ ਸੂਬਾ ਪੱਧਰ ਤੱਕ ਲਿਜਾਣ ਲਈ ਮਜਬੂਰ ਹੋਣਗੀਆਂ। ਸਮੂਹ ਆਸਾ ਵਰਕਰਾਂ ਨੇ ਸਿਹਤ ਵਿਭਾਗ ਅਤੇ ਡਾਕਟਰ ਖਿਲਾਫ ਜੰਮਕੇ ਨਹਾਰੇਬਾਜੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਇਸ ਸਬੰਧੀ ਐਸ.ਐਮ.ਓ. ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਐਸ.ਡੀ.ਐਮ. ਸਰਦੂਲਗੜ੍ਹ, ਸਿਵਲ
ਸਰਜਨ ਮਾਨਸਾ ਅਤੇ ਹੋਰ ਸਾਰੇ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਲਿਆ ਦਿੱਤਾ ਹੈ।ਥਾਣਾ ਮੁੱਖੀ ਸਰਦੂਲਗੜ੍ਹ ਅਜੈ ਪਰੋਚਾ ਨੇ ਕਿਹਾ ਕਿ ਪੁਲਿਸ ਮੁਲਾਜਿਮ ਪੀੜਤ ਆਸਾ ਵਰਕਰ ਦੇ ਬਿਆਨ ਲੈਣ ਲਈ ਗਏ ਹੋਏ ਹਨ। ਬਿਆਨ ਤੋ ਬਾਅਦ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦ ਇਸ ਸੰਬੰਧੀ ਡਾਕਟਰ ਰਮਨਦੀਪ ਸਿੰਘ ਨਾਲ
ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾ ਨਾਲ ਗੱਲ ਨਹੀ ਹੋ ਸਕੀ।

LEAVE A REPLY

Please enter your comment!
Please enter your name here