*ਬੀਜੇਪੀ ਨੂੰ ਵੱਡਾ ਝਟਕਾ: ਕਿਸਾਨਾਂ ਖਾਤਰ ਭਾਜਪਾ ਲੀਡਰ ਨੇ ਛੱਡੀ ਪਾਰਟੀ, ਚੋਣਾਂ ਵੇਲੇ ਲੀਡਰ ਦੇ ਚੋਣ ਪ੍ਰਚਾਰ ‘ਚ ਪਹੁੰਚੇ ਸੀ PM ਮੋਦੀ*

0
136

ਸਿਰਸਾ 20 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਹਰਿਆਣਾ ਬੀਜ ਨਿਗਮ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਪਵਨ ਬੈਨੀਵਾਲ ਨੇ ਅੱਜ ਬੀਜੇਪੀ ਨੂੰ ਅਲਵਿਦਾ ਆਖ ਦਿੱਤਾ ਹੈ।ਪਵਨ ਬੈਨੀਵਾਲ ਅੱਜ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡਿਅਮ ਵਿੱਚ ਪਹੁੰਚੇ ਸੀ।

ਇਸ ਸਟੇਡਿਅਮ ਵਿੱਚ ਕਿਸਾਨਾਂ ਨੇ ਪੱਕਾ ਮੋਰਚਾ ਲਿਆ ਹੋਇਆ ਹੈ।ਕਿਸਾਨਾਂ ਵਿੱਚ ਪਹੁੰਚਦੇ ਹੀ ਪਵਨ ਬੈਨੀਵਾਲ ਨੇ ਬੀਜੇਪੀ ਛੱਡਣ ਦਾ ਐਲਾਨ ਕਰ ਦਿੱਤਾ।ਤੁਹਾਨੂੰ ਦੱਸ ਦੇਈਏ ਕਿ ਪਵਨ ਬੈਨੀਵਾਲ ਪਹਿਲਾਂ ਬੀਜੇਪੀ ਦੀ ਟਿਕਟ ਤੋਂ ਚੋਣ ਵੀ ਲੜ੍ਹ ਚੁੱਕੇ ਹਨ।ਅੱਜ ਆਪਣੇ ਸਮਰਥਕਾਂ  ਸਣੇ ਬੈਨੀਵਾਲ ਨੇ ਬੀਜੇਪੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਐਲਨਾਬਾਦ ਖੇਤਰ ਵਿੱਚ ਪਵਨ ਬੈਨੀਵਾਲ ਦੇ ਸਮਰਥਨ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਸੀ।ਜਿਨ੍ਹਾਂ ਨੇ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ।

ਪਵਨ ਬੈਨੀਵਾਲ ਨੇ ਕਿਹਾ ਕਿ “ਉਹ ਕਈ ਵਾਰ ਸਰਕਾਰ ਦੇ ਚੋਟੀ ਦੇ ਨੇਤਾਵਾਂ ਨਾਲ ਕਿਸਾਨਾਂ ਬਾਰੇ ਗੱਲਬਾਤ ਕਰ ਚੁੱਕੇ ਹਨ, ਅਤੇ ਖੁਦ ਕਿਸਾਨਾਂ ਤੇ ਲਗਾਏ ਗਏ ਇਨ੍ਹਾਂ ਕਾਨੂੰਨਾਂ ਬਾਰੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਪਰ ਉਸ ਦੀ ਸੁਣਵਾਈ ਨਹੀਂ ਹੋਈ, ਇਸ ਲਈ ਅੰਤ ਵਿੱਚ ਉਸਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ।”

ਉਨ੍ਹਾਂ ਕਿਹਾ ਕਿ “ਹੁਣ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ ਬਲਕਿ ਕਿਸਾਨ ਮੰਚ ਵਿੱਚ ਸ਼ਾਮਲ ਹੋਣਗੇ ਅਤੇ ਕਿਸਾਨਾਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਨਾਬਾਦ ਤੋਂ ਸਾਬਕਾ ਵਿਧਾਇਕ ਅਭੈ ਸਿੰਘ ਚੌਟਾਲਾ ‘ਤੇ ਵਿਅੰਗ ਕੱਸਿਆ ਅਤੇ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਕੁਚਲਿਆ ਉਹ ਹੁਣ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ, ਆਪਣੇ ਸਵਾਰਥ ਲਈ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਹੈ।”

LEAVE A REPLY

Please enter your comment!
Please enter your name here