ਬੁਢਲਾਡਾ 19 ਅਪ੍ਰੈਲ ( ਸਾਰਾ ਯਹਾਂ /ਅਮਨ ਮਹਿਤਾ) :ਸ਼ਹਿਰ ਅੰਦਰ ਮਨਚਲੇ ਨੌਜਵਾਨਾਂ ਵੱਲੋਂ ਸੜਕਾਂ ਉੱਤੇ ਬੁਲਟ ਮੋਟਰਸਾਇਕਲਾਂ ਦੇ ਪਟਾਕੇ ਚੱਲਾਕੇ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰੋਜਾਨਾ ਵੇਖਣ ਵਿੱਚ ਆਉਂਦਾ ਹੈ ਕਿ ਸਰਾਰਤੀ ਮਨਚਲੇ ਨੌਜਵਾਨ ਬੁਲਟ ਮੋਟਰਸਾਇਕਲਾਂ ਵਿੱਚ ਪਟਾਕੇ ਵਾਲਿਆਂ ਜਾਲੀਆਂ ਪਵਾਕੇ ਸਲੰਸਰਾਂ ਨੂੰ ਖੋਲਿਆਂ ਹਇਆਂ ਹੈ ਅਤੇ ਉੱਚੀ ਆਵਾਜ਼ ਵਿੱਚ ਮੋਟਰਸਾਇਕਲ ਦੇ ਪਟਾਕੇ ਪਾਉਂਦੇ ਹਨ। ਇਹ ਨੀਜਵਾਨ ਸ਼ਹਿਰ ਦੀਆਂ ਗਲੀਆਂ ਮੁੱਹਲਿਆਂ ਵਿੱਚੋਂ ਲੰਘਦੇ ਹਨ ਤਾਂ ਮੋਟਰਸਾੲਕਿਲ ਇਨੰੀ ਸਪੀਡ ਤੇ ਭਜਾਉਂਦੇ ਹਨ ਅਤੇ ਪਟਾਕੇ ਮਾਰਦੇ ਹਨ ਕਿ ਬਜੁਰਗਾਂ ਅਤੇ ਹਾਰਟ ਦੇ ਮਰੀਜਾਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੰਨ ਪਾੜਵੀਆਂ ਆਵਾਜ਼ਾਂ ਨਾਲ ਕਈ ਵਾਰ ਤਾਂ ਬੱਚੇ ਵੀ ਡਰ ਜਾਂਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਬੁਲਟ ਮੋਟਰਸਾਇਕਲ ਦੇ ਪਟਾਕੇ ਪਾਉਂਣ ਵਾਲੇ ਮਨਚਲੇ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਮੋਟਰਸਾਇਕਲਾਂ ਚੋਂ ਪਟਾਕੇ ਵਾਲੀਆਂ ਜਾਲੀਆਂ ਨੂੰ ਕੱਢਵਾਇਆਂ ਜਾਵੇ ਤਾਂ ਜੋ ਲੋਕਾਂ ਨੂਮ ਮੁੱਸਕਿਲਾਂ ਦਾਸਾਹਮਣਾ ਨਾ ਕਰਨਾ ਪਵੇ। ਕਈ ਨੌਜਵਾਨ ਤਾਂ ਸ਼ਹਿਰ ਦੀਆਂ ਗਲੀਆਂ ਵਿੱਚ ਜਿਵੇਂ ਚੌੜੀ ਗਲੀ, ਧੋਬੀਆਂ ਵਾਲੀ ਗਲੀ, ਕੁੜੀਆਂ ਵਾਲਾ ਸਕੂਲ, ਮੰਨੂ ਵਾਟਿਕਾ ਸਕੂਲ ਗਲੀਆਂ ਵਿੱਚ ਸਵੇਰ ਤੋਂ ਸਾਮ ਤੱਕ ਆਮ ਹੀ ਗੇੜ੍ਹੇ ਮਾਰਦੇ ਦਿਖਦੇ ਹਨ, ਜੋ ਰਾਹ ਜਾਂਦੀਆਂ ਲੜਕੀਆਂ ਨਾਲ ਵੀ ਛੇੜਖਾਨੀਆਂ ਕਰਦੇ ਹਨ। ਥਾਣਾ ਸਿਟੀ ਦੇ ਐਸ.ਐਚ.ਓ. ਸੁਰਜਨ ਸਿੰਘ ਨੇ ਕਿਹਾ ਕਿ ਬੁਲਟ ਮੋਟਰਸਾਇਕਲ ਦੇ ਪਟਾਕੇ ਮਾਰਨ ਵਾਲਿਆ ਨੂੰ ਬਖਸਿਆ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਸ਼ਰਾਰਤੀ ਅਨਸਰ ਪਟਾਕੇ ਮਾਰਦਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਬਖਸਿਆਂ ਨਹੀਂ ਜਾਵੇਗਾ ਅਤੇ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।