*ਕੋਰੋਨਾ ਦੀਆਂ ਸਖ਼ਤ ਹਦਾਇਤਾਂ ਦਾ ਮਾਨਸਾ ਜ਼ਿਲ੍ਹੇ ਵਿੱਚ ਨਹੀਂ ਦਿਸ ਰਿਹਾ ਕੋਈ ਅਸਰ*

0
71

ਮਾਨਸਾ 19ਅਪਰੈਲ (ਸਾਰਾ ਯਹਾਂ /ਬੀਰਬਲ ਧਾਲੀਵਾਲ) ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਭਿਆਨਕ ਬਿਮਾਰੀ ਨੂੰ ਵੇਖਦੇ ਹੋਏ ਪੰਜਾਬ ਵਿਚ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਦਾ ਐਲਾਨ ਕੀਤਾ ਹੋਇਆ ਹੈ ! ਪਰ ਮਾਨਸਾ ਜ਼ਿਲ੍ਹੇ ਵਿੱਚ ਅਜਿਹਾ ਕੋਈ ਵੀ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ !ਮਾਨਸਾ ਵਿੱਚ ਆਮ ਦਿਨਾਂ ਵਾਂਗ ਹੀ ਵੱਡੇ ਵੱਡੇ ਇਕੱਠ ਹੋ ਰਹੇ ਹਨ! ਬੇਸ਼ੱਕ ਹੋਟਲ ਰੈਸਟੋਰੈਂਟ ਮੈਰਿਜ ਪੈਲਸਾਂ ਵਿੱਚ ਕਿਸੇ ਤਰ੍ਹਾਂ ਦੀ ਗਿਣਤੀ ਦਾ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ! ਅਤੇ ਨਾ ਹੀ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਹੈ !ਸ਼ਹਿਰ ਵਿਚ ਆਮ ਥਾਵਾਂ ਤੇ ਵੀ ਸਰਕਾਰ ਦੀਆਂ ਹਦਾਇਤਾਂ ਤੋਂ ਉੱਪਰ ਬਹੁਤ ਵੱਡੇ ਇਕੱਠ ਹੋ ਰਹੇ ਹਨ !ਉਹ ਬੇਸ਼ੱਕ ਕੋਈ ਵਿਆਹ ਸਮਾਗਮ ਹੋਵੇ ਜਾਂ ਭੋਗ ਰਸਮ ਜਿੱਥੇ ਵੀ ਤੁਸੀਂ ਜਾਓਗੇ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋਇਆ ਹੁੰਦਾ ਹੈ! ਜਿਨ੍ਹਾਂ ਵਿੱਚੋਂ ਬਹੁਤੇ ਲੋਕਾਂ ਦੇ ਮਾਸਕ ਨਹੀਂ ਪਾਏ ਹੁੰਦੇ ਇਸੇ ਤਰ੍ਹਾਂ ਹੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ ਬੇਸ਼ੱਕ ਪੰਜਾਬ ਸਰਕਾਰ ਨੇ 50 ਪ੍ਰਤੀਸ਼ਤ ਸਵਾਰੀਆਂ ਚੜ੍ਹਾਉਣ ਲਈ ਹੀ ਕਿਹਾ ਹੈ !ਪਰ 50 ਸੀਟਾਂ ਵਾਲੀਆਂ ਬੱਸਾਂ ਵਿੱਚ 90 ਨੱਬੇ ਸਵਾਰੀਆਂ ਵੇਖੀਆਂ ਜਾਂਦੀਆਂ ਹਨ! ਇਸੇ ਤਰ੍ਹਾਂ ਹੀ 5 ਸਵਾਰੀਆਂ ਵਾਲੇ ਆਟੋ ਵਿੱਚ 10 ਦਸ ਸਵਾਰੀਆਂ ਠੁਸ ਕੇ ਭਰੀਆਂ ਹੋਈਆਂ ਹੁੰਦੀਆਂ ਹਨ ।ਮਾਨਸਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਸੰਬੰਧਤ ਦਿੱਤੀਆਂ ਗਈਆਂ ਹਦਾਇਤਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਪਾਲਣ ਹੁੰਦਾ ਨਹੀਂ ਦਿਸ ਰਿਹਾ। ਸ਼ਹਿਰ ਵਿਚ ਆਮ ਹੀ ਵੇਖਿਆ ਹੈ ਕਿ ਗੋਲਗੱਪੇ ਕੁਲਚੇ ਆਦਿ ਦੀਆਂ ਰੇਹੜੀਆਂ ਉਪਰ ਦਰਜਨਾਂ ਲੋਕ ਬਗੈਰ ਕਿਸੇ ਸੋਸ਼ਲ ਡਿਸਟੈਂਸ ਅਤੇ ਮਾਸਕ ਤੋਂ ਇਕੱਠੇ ਖੜ੍ਹੇ ਖਾ ਪੀ ਰਹੇ ਹਨ। ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਬੇਸ਼ੱਕ ਵਕੀਲ ਐਸੋਸੀਏਸ਼ਨ ਨੇ ਕੋਰੋਨਾ ਨੂੰ ਵੇਖਦੇ ਹੋਏ 30ਅਪਰੈਲ ਤਕ ਅਦਾਲਤਾਂ ਵਿੱਚ ਨਾ ਜਾਣ ਦਾ ਫ਼ੈਸਲਾ ਲਿਆ ਹੈ !ਜਦੋਂ ਅਜਿਹੇ ਮਹੱਤਵਪੂਰਨ ਅਦਾਰੇ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਨ ਤਾਂ ਬਾਕੀ ਥਾਵਾਂ ਤੇ ਹੁੰਦੇ ਇਕੱਠ ਵੱਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ !ਕੋਰਟ ਕੰਪਲੈਕਸ ਦੇ ਨਜ਼ਦੀਕ ਜੋ ਧਰਨੇ ਮੁਜ਼ਾਹਰੇ ਹੁੰਦੇ ਹਨ ਉਨ੍ਹਾਂ ਵਿੱਚ ਵੱਡੇ ਵੱਡੇ ਇਕੱਠ ਹੋ ਜਾਂਦੇ ਹਨ! ਕੁੱਲ ਮਿਲਾ ਕੇ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਸੁਗੰਧੀ ਹਦਾਇਤਾਂ ਦੀ ਪਾਲਣਾ ਦੀਆਂ ਨਹੀਂ ਦਿਸ ਰਹੀ। ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਫੌਰੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਮਾਨਸਾ ਜ਼ਿਲ੍ਹੇ ਵਿੱਚ ਹਰ ਰੋਜ਼ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਘਟਾਇਆ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤੀ ਨਾਲ ਹੀ ਇਸ ਭਿਆਨਕ ਕੋਰੋਨਾ ਤੋਂ ਛੁਟਕਾਰਾ ਪਾਇਆ ਜਾ ਸਕੇਗਾ।

LEAVE A REPLY

Please enter your comment!
Please enter your name here