*ਅਜੀਤ ਅਖ਼ਬਾਰ ਦਾ ਜ਼ਿਲ੍ਹਾ ਇੰਚਾਰਜ ਲਾਪਤਾ, ਭਾਲ ‘ਚ ਲੱਗੀ ਪੁਲਿਸ*

0
207

ਬਠਿੰਡਾ 18ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ) ਜ਼ਿਲ੍ਹਾ ਬਠਿੰਡਾ ਵਿਖੇ ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਅਚਾਨਕ ਲਾਪਤਾ ਹੋ ਗਏ ਹਨ।ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਰੋਜ਼ਾਨਾ ਅਜੀਤ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਕਮਲਜੀਤ ਸਿੰਘ ਸਿੱਧੂ ਬੀਤੇ ਕੱਲ੍ਹ ਦੁਪਹਿਰ ਬਾਅਦ ਤੋਂ ਲਾਪਤਾ ਹੋ ਗਏ ਹਨ। 

ਮੁੱਢਲੀ ਸੂਚਨਾ ‘ਚ ਪਤਾ ਲੱਗਿਆ ਹੈ ਕਿ ਕਮਲਜੀਤ ਸਿੰਘ ਸਿੱਧੂ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋਇਆ ਸੀ।ਜਿਸ ਤੋਂ ਬਾਅਦ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਦਫ਼ਤਰ ਨਾ ਪੁੱਜਣ ਤੇ ਸਟਾਫ ਮੈਂਬਰਾਂ ਨੇ ਫੋਨ ਤੇ ਸੰਪਰਕ ਸਾਧਿਆ ਤਾਂ ਉਸ ਵੱਲੋਂ ਫੋਨ ਨਾ ਚੁੱਕਿਆ ਗਿਆ, ਦੇਰ ਸ਼ਾਮ ਫੋਨ ਬੰਦ ਪਾਇਆ ਗਿਆ।ਜਿਸ ਦੇ ਚਲਦੇ ਪੱਤਰਕਾਰ ਭਾਈਚਾਰੇ ਵਿੱਚ ਹਫੜਾ ਦਫੜੀ ਮੱਚ ਗਈ।

ਅੱਜ ਸਵੇਰੇ ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਵਿਰਕ ਨਾਲ ਮਿਲ ਕੇ ਜਲਦ ਹੱਲ ਕਰਨ ਦੀ ਗੱਲ ਕਹੀ ਦੂਜੇ ਪਾਸੇ ਐਸਐਸਪੀ ਨੇ ਭਰੋਸਾ ਦੁਆਇਆ ਕਿ ਸਾਡੀਆਂ ਟੀਮਾਂ ਲੱਗ ਗਈਆਂ ਹਨ ਅਤੇ ਜਲਦ ਹੀ ਉਨ੍ਹਾਂ ਦਾ ਪਤਾ ਲੱਗ ਜਾਵੇਗਾ।ਪੂਰੇ ਮਾਮਲੇ ਬਾਰੇ , ਫਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here