*ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਕੋਵਿਡ-19 ਪੌਜ਼ੇਟਿਵ*

0
33

ਚੰਡੀਗੜ੍ਹ 17,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਕੋਰੋਨਾਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਇਸ ਵਾਰ ਕੋਰੋਨਾ ਦੀ ਲਹਿਰ ਤੋਂ ਕੋਈ ਸੁਰਖਿਅਤ ਨਜ਼ਰ ਆ ਰਿਹਾ। ਜਿਸ ਕਰਕੇ ਪ੍ਰਸਾਸ਼ਨ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ। ਦੱਸ ਦਈਏ ਹੁਣ ਕੋਰੋਨਾ ਪੰਜਾਬ ਹਰਿਆਣਾ ਹਾਈ ਕੋਰਟ ਵੀ ਦਾਖਲ ਹੋ ਗਿਆ ਹੈ। ਜੀ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਦੀ ਕੋਵਿਡ -19 ਰਿਪੋਰਟ ਪੌਜ਼ੇਟਿਵ ਆਈ ਹੈ।

ਹਾਈ ਕੋਰਟ ਦੀ ਵੈਬਸਾਈਟ ‘ਤੇ ਅਪਲੋਡ ਕੀਤੀ ਗਈ ਕਾਰਨ ਸੂਚੀ ਵਿਚ ਇਹ ਕਿਹਾ ਗਿਆ ਕਿ ਚੀਫ਼ ਜਸਟਿਸ 19 ਅਪ੍ਰੈਲ ਅਤੇ 20 ਅਪ੍ਰੈਲ ਨੂੰ ਅਦਾਲਤ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

ਦੱਸ ਦਈਏ ਕਿ ਪਿਛਲੇ ਹਫ਼ਤੇ ਅਲਾਹਾਬਾਦ ਹਾਈ ਕੋਰਟ ਦੇ ਦੋ ਜੱਜ ਵੀ ਕੋਵਿਡ-19 ਦਾ ਸ਼ਿਕਾਰ ਹੋਏ। ਉਧਰ ਸੁਪਰੀਮ ਕੋਰਟ ਦੇ ਜੱਜ ਐਮਆਰ ਸ਼ਾਹ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਾਰੇ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

ਉਧਰ ਚੰਡੀਗੜ੍ਹ ਦੇ DGP ਸੰਜੇ ਬੇਨੀਵਾਲ ਵੀ ਕੋਰੋਨਾ ਰਿਪੋਰਟ ਪੋਜ਼ੇਟਿਵ ਆਈ ਹੈ। ਸ਼ੁੱਕਰਵਾਰ ਨੂੰ ਕੋਰੋਨਾ ਰਿਪੋਰਟ ਪੋਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਖੁਦ ਨੂੰ ਆਈਸੋਲੇਟ ਕਰਕੇ ਆਪਣੀ ਸਿਹਤ ਨਾਲ ਸਬੰਧਤ ਹਰ ਤਰ੍ਹਾਂ ਦੀ ਚੌਕਸੀ ਵਰਤਨੀ ਸ਼ੁਰੂ ਕਰ ਦਿੱਤੀ ਹੈ।

ਨਾਲ ਹੀ ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੋਰੋਨਾ ਰਿਪੋਰਟਾਂ ਨੈਗੇਟਿਵ ਆਈ ਹੈ। 2 ਮਹੀਨੇ ਪਹਿਲਾਂ ਜਦੋਂ ਫਰੰਟਲਾਈਨ ਵਾਰੀਅਰਜ਼ ਨੇ ਚੰਡੀਗੜ੍ਹ ‘ਚ ਟੀਕਾ ਲਗਵਾਉਣਾ ਸ਼ੁਰੂ ਕੀਤਾ ਸੀ, ਤਾਂ ਸੰਜੇ ਬੈਨੀਵਾਲ ਨੇ ਪੁਲਿਸ ਵਿਭਾਗ ‘ਚ ਪਹਿਲਾਂ ਇਹ ਟੀਕਾ ਲਗਵਾਇਆ ਸੀ।

ਚੰਡੀਗੜ੍ਹ ਵਿੱਚ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਾਈਆਂ ਗਈ ਹਨ। ਸਾਰੇ ਸਪਾ ਅਤੇ ਜਿਮ 30 ਅਪਰੈਲ ਤੱਕ ਬੰਦ ਕੀਤੇ ਗਏ ਹਨ।ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰੋਗਰਾਮ ਤੇ ਰੋਕ ਰਹੇਗੀ।ਚੰਡੀਗੜ੍ਹ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹਵਾਈ ਅੱਡੇ ਤੇ ਵਿਜ਼ਿਟਰਸ ਦੀ ਸ੍ਰਕੀਨਿੰਗ ਹੋਏਗੀ।

ਨਾਲ ਹੀ ਸੀਨੇਮਾ ਹਾਲ 50 ਫੀਸਦ ਦਰਸ਼ਕਾਂ ਦੇ ਨਾਲ ਹੀ ਚੱਲਣਗੇ।ਇਸ ਦੇ ਨਾਲ ਹੀ ਸਾਰੇ ਸਰਕਾਰੀ ਦਫ਼ਤਰ 30 ਅਪਰੈਲ ਤੱਕ 50 ਫੀਸਦ ਸਮਰੱਥਾ ਨਾਲ ਹੀ ਕੰਮ ਕਰਨਗੇ।ਜਿਨ੍ਹਾਂ ਪ੍ਰੋਗਰਾਮਾਂ ਲਈ ਇਜਾਜ਼ਤ ਮਿਲੇਗੀ ਉਨ੍ਹਾਂ ਦੀ ਇੰਨਡੋਰ ਗਿਣਤੀ 50 ਲੋਕ ਅਤੇ ਆਊਟਡੋਰ ਲਈ 100 ਲੋਕ ਹੋਏਗੀ।

LEAVE A REPLY

Please enter your comment!
Please enter your name here