*ਨੰਗਲ ਕਲਾਂ ਵਿਖੇ ਐਂਟੀ ਕੋਵਿਡ ਟੀਕਾਕਰਨ ਕੀਤਾ*

0
66

ਮਾਨਸਾ, 17 ਅਪ੍ਰੈਲ ( ਸਾਰਾ ਯਹਾਂ /ਔਲਖ ) ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਂਟੀ ਕੋਵਿਡ ਟੀਕਾਕਰਨ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਦਿਨ ਵੱਖ-ਵੱਖ ਥਾਵਾਂ ਤੇ ਵੈਕਸੀਨੇਸਨ ਕੈਂਪ ਲਗਾਏ ਜਾ ਰਹੇ ਹਨ। ਸੀਨੀਅਰ ਮੈਡੀਕਲ ਅਫ਼ਸਰ ਖਿਆਲਾ ਕਲਾਂ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਸਿਹਤ ਕਰਮਚਾਰੀਆਂ ਵੱਲੋਂ  ਹਰਰੋਜ਼ ਪਿੰਡ ਪਿੰਡ ਜਾਗਰੂਕਤਾ ਅਤੇ ਟੀਕਾਕਰਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪੀ ਐੱਚ ਸੀ ਨੰਗਲ ਕਲਾਂ ਵਿਖੇ ਮੈਡੀਕਲ ਅਫਸਰ ਰੁਪਿੰਦਰ ਕੌਰ ਦੀ ਦੇਖ-ਰੇਖ ਹੇਠ ਸਰਪੰਚ ਪਰਮਜੀਤ ਸਿੰਘ, ਪੰਚ, ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪਿੰਡ ਵਾਸੀਆਂ ਨੂੰ ਟੀਕਾਕਰਨ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕਰਨ ਬਾਰੇ ਚਰਚਾ ਕੀਤੀ ਗਈ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਂਪ ਲਗਾ ਕੇ ਐਂਟੀ ਕੋਵਿਡ ਟੀਕਾਕਰਨ ਵੀ ਕੀਤਾ ਗਿਆ। ਇਸ ਕੈਂਪ ਵਿੱਚ ਨੰਗਲ ਕਲਾਂ ਕਲੱਸਟਰ ਦੇ  ਸਕੂਲਾਂ ਨੇ ਭਾਗ ਲਿਆ । ਇਸ ਕੈਂਪ ਵਿੱਚ 2 ਹੈਲਥ ਕੇਅਰ ਵਰਕਰ, 10 ਸਿਟੀਜਨ ਅਤੇ 58 ਫਰੰਟ ਲਾਈਨਰ ਸਮੇਤ ਕੁੱਲ 70 ਲਾਭਪਾਤਰੀਆਂ ਨੇ ਆਪਣਾ ਟੀਕਾਕਰਨ ਕਰਵਾਇਆ। ਸਿਹਤ ਟੀਮ ਵਿੱਚ ਚਾਨਣ ਦੀਪ ਸਿੰਘ, ਮਨਦੀਪ ਸਿੰਘ, ਰਮਨਦੀਪ ਕੌਰ, ਕਿਰਨਜੀਤ ਕੌਰ, ਕੁਲਵਿੰਦਰ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਗਗਨਦੀਪ ਆਦਿ ਸ਼ਾਮਲ ਸਨ।  ਇਸ ਮੌਕੇ ਪ੍ਰਿੰਸੀਪਲ ਸੁਨੀਲ ਕੱਕੜ, ਪ੍ਰਾਗ ਰਾਜ, ਰਾਜਦੀਪ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here