*ਆਸ਼ੂ ਵੱਲੋਂ ਪਨਸਪ ਦਾ ਆਟਾ ਲਾਂਚਸਸਤੇ ਭਾਅ ‘ਤੇ ਮਿਆਰੀ ਆਟਾ ਮੁਹੱਈਆ ਕਰਵਾਉਣਾ ਪਨਸਪ ਦਾ ਟੀਚਾ: ਆਸ਼ੂ*

0
2

ਚੰਡੀਗੜ੍ਹ,  15ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਿਡ (ਪਨਸਪ) ਵੱਲੋਂ ਚੱਕੀ ਆਟੇ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਸ੍ਰੀ ਭਰਤ ਭੂਸ਼ਣ ਆਸ਼ੂ, ਖੁਰਾਕ, ਸਿਵਲ ਸਪਲਾਈਜ਼ ਮੰਤਰੀ ਪੰਜਾਬ ਵੱਲੋਂ ਲਾਂਚ ਕੀਤਾ ਗਿਆ। ਇਸ ਮੌਕੇ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ ਸ੍ਰੀ ਤਜਿੰਦਰਪਾਲ ਸਿੰਘ ਬਿਟੂ, ਸ੍ਰੀ ਬਾਵਾ ਹੈਨਰੀ, ਐਮ.ਐਲ.ਏ., ਸੀਨੀਅਰ ਵਾਈਸ ਚੇਅਰਮੈਨ ਸ੍ਰੀ ਨਰਿੰਦਰਪਾਲ ਵਰਮਾ, ਮੈਨੇਜਿੰਗ ਡਾਇਰੈਕਟਰ, ਪਨਸਪ, ਸ੍ਰੀ ਦਿਲਰਾਜ ਸਿੰਘ, ਆਈ.ਏ.ਐਸ. ਅਤੇ ਹੋਰ ਪਨਸਪ ਦੇ ਉੱਚ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਸ੍ਰੀ ਆਸ਼ੂ ਨੇ ਕਿਹਾ ਕਿ ਪਨਸਪ ਵੱਲੋਂ ਇਸ ਆਟੇ ਵਿੱਚ ਪੰਜਾਬ ਰਾਜ ਦੀ ਉੱਚ ਮਿਆਰੀ ਕਣਕ ਵਰਤੀ ਗਈ ਹੈ। ਉਹਨਾਂ ਕਿਹਾ ਕਿ ਪਨਸਪ ਵੱਲੋਂ ਨਾ-ਮਾਤਰ ਲਾਭ ਰੱਖਦੇ ਹੋਏ ਇਸ ਚੱਕੀ ਆਟੇ ਦੀ ਸ਼ੁਰੂਆਤੀ ਕੀਮਤ 25 ਰੁਪਏ ਪ੍ਰਤੀ ਕਿਲੋ ਰੱਖੀ ਗਈ ਹੈ ਅਤੇ ਖਪਤਕਾਰਾਂ ਨੂੰ ਇਸ ਕਿਫ਼ਾਇਤੀ ਕੀਮਤ ‘ਤੇ ਵੇਚਣ ਦਾ ਫੈਸਲਾ ਲਿਆ ਗਿਆ ਹੈ। 

LEAVE A REPLY

Please enter your comment!
Please enter your name here