*ਮਾਨਸਾ ਚ ਛੁੱਟੀਆਂ ਦੌਰਾਨ ਵੀ ਅਧਿਆਪਕਾਂ ਦਾ ਘਰ ਘਰ ਗੇੜਾ*

0
57

ਮਾਨਸਾ 14 ਅਪ੍ਰੈਲ ( ਸਾਰਾ ਯਹਾਂ /ਜੋਨੀ ਜਿੰਦਲ)    :ਸਿੱਖਿਆ ਵਿਭਾਗ ਪੰਜਾਬ ਵੱਲੋ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਹਿੱਤ ਸਸਸਸ ਖਿਆਲਾਂ ਕਲਾ ਕੁੜੀਆਂ ਵੱਲੋਂ ਸਕੂਲ ਸਿੰਗਲ ਵਿੰਡੋ ਰਾਹੀ ਛੁੱਟੀ ਵਾਲੇ ਦਿਨ ਵੀ 3 ਬੱਚਿਆਂ ਦਾ ਦਾਖਲਾ ਕੀਤਾ ਗਿਆ। ਸਕੂਲ ਦੇ ਪਿ੍ੰਸੀਪਲ ਓਮ ਪ੍ਰਕਾਸ਼ ਮਿੱਢਾ ਨੇ ਸਟਾਫ ਨਾਲ ਘਰ ਘਰ ਜਾਕੇ ਮਾਪਿਆਂ ਨੂੰ ਅਾਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਲੲੀ ਪ੍ਰੇਰਿਤ ਕੀਤਾ। ਉਹ ਖਿਆਲਾਂ ਕਲਾ ਦੇ ਨਾਲ ਮਾਨਸਾ ਖੁਰਦ ਪਿੰਡ ਵਿੱਚ ਵੀ ਗੲੇ। ਜਿੱਥੇ ਉਹਨਾਂ ਨੇ ਪੰਜ ਬੱਚਿਆਂ ਦਾ ਨੌਵੀ ਜਮਾਤ ਵਿੱਚ ਦਾਖਲਾ ਕੀਤਾ। ਸਿੰਗਲ ਵਿੰਡੋ ਰਾਹੀਂ ਤਿੰਨ ਬੱਚਿਆਂ ਦਾ ਦਾਖਲਾ ਕੀਤਾ ਗਿਆ, ਜਿਸ ਵਿੱਚ ਦੋ ਬੱਚੇ ਪ੍ਰਾੲੀਵੇਟ ਸਕੂਲ ਦੇ ਹਨ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੂਲ ਚ ਅੱਠ ਵਿਦਿਆਰਥੀ ਦਾਖਲ ਕੀਤੇ ਗਏ। ੲਿਸ ਮੌਕੇ ਉਹਨਾਂ ਦੇ ਨਾਲ ਲੈਕ: ਨਰਿੰਦਰ ਸਿੰਘ ਮਾਨਸ਼ਾਹੀਆ, ਮਨਪ੍ਰੀਤ ਕੌਰ, ਗਗਨਦੀਪ ਕੌਰ, ਕਿਰਨਾਂ ਰਾਣੀ, ਮਮਤਾ ਗੋੲਿਲ ਅਤੇ ਹੋਸਟਲ ਸਟਾਫ ਹਾਜਰ ਸਨ। ਪ੍ਰਿੰਸੀਪਲ ਓਮ ਪ੍ਰਕਾਸ਼ ਮਿੱਢਾ ਅਤੇ ਸਮੂਹ ਸਟਾਫ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਦਾਖਲਿਆਂ ਵਿੱਚ ਭਾਰੀ ਵਾਧੇ ਦੀ ਆਸ ਦਾ ਪ੍ਰਗਟਾਵਾ ਕੀਤਾ ਹੈ।

LEAVE A REPLY

Please enter your comment!
Please enter your name here