ਨਵੀਂ ਦਿੱਲੀ 13ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ 2021 ਨੂੰ ਰੱਦ ਕਰਨ ਲਈ ਕਿਹਾ ਹੈ। ਕੇਜਰੀਵਾਲ ਨੇ ਸੁਝਾਅ ਦਿੱਤਾ ਕਿ ਬੋਰਡ ਪ੍ਰੀਖਿਆਵਾਂ ਦੀ ਬਜਾਏ ਅਸੈਸਮੈਂਟ ਦੇ ਇੱਕ ਵਿਕਲਪਕ ਢੰਗ ਨੂੰ ਵਿਦਿਆਰਥੀਆਂ ਨੂੰ ਪ੍ਰੋਮੋਟ ਕਰਨ ਬਾਰੇ ਸੋਚਣ ਦੀ ਲੋੜ ਹੈ। ਉਨ੍ਹਾਂ ਨੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਜਾਂ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਦੇ ਅਧਾਰ ‘ਤੇ ਪ੍ਰੋਮੋਟ ਕਰਨ ਦਾ ਸੁਝਾਅ ਦਿੱਤਾ ਹੈ।
ਲੱਖ ਬੱਚੇ ਸੀਬੀਐਸਈ ਦੀ ਪ੍ਰੀਖਿਆ ਦੇਣ ਜਾ ਰਹੇ ਹਨ। ਤਕਰੀਬਨ 1 ਲੱਖ ਅਧਿਆਪਕ ਇਸ ਦਾ ਹਿੱਸਾ ਹੋਣਗੇ। ਜੋ ਕਿ ਕੋਰੋਨਾ ਫੈਲਾਉਣ ਦਾ ਵੱਡਾ ਹਾਟਸਪੌਟਸ ਬਣ ਸਕਦਾ ਹੈ। ਬੱਚਿਆਂ ਦੀ ਜ਼ਿੰਦਗੀ ਅਤੇ ਸਿਹਤ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਮੈਂ ਕੇਂਦਰ ਨੂੰ ਬੇਨਤੀ ਕਰਦਾ ਹਾਂ ਕਿ ਸੀਬੀਐਸਈ ਦੀ ਪ੍ਰੀਖਿਆ ਰੱਦ ਕੀਤੀ ਜਾਵੇ।”
ਰਾਜਧਾਨੀ ਦਿੱਲੀ ’ਚ 24 ਘੰਟੇ ’ਚ 11 ਹਜ਼ਾਰ ਤੋਂ ਵੱਧ ਮਰੀਜ਼
ਪਿਛਲੇ 24 ਘੰਟੇ ’ਚ ਦਿੱਲੀ ’ਚ ਕੋਵਿਡ-19 ਦੇ ਹੁਣ ਤੱਕ ਦੇ ਸਭ ਤੋਂ ਵੱਧ 11,491 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 72 ਹੋਰ ਲੋਕਾਂ ਦੀ ਮੌਤ ਹੋਈ ਹੈ। ਅੰਕੜਿਆਂ ਅਨੁਸਾਰ ਲਾਗ ਦੀ ਦਰ 12.44 ਫੀਸਦੀ ਹੋ ਗਈ ਹੈ। ਇਕ ਦਿਨ ਪਹਿਲਾਂ ਇਹ 9.43 ਫੀਸਦੀ ਸੀ। ਦਿੱਲੀ ‘ਚ 5 ਦਸੰਬਰ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 5 ਦਸੰਬਰ ਨੂੰ 77 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ। 19 ਨਵੰਬਰ ਨੂੰ ਸੰਕਰਮਣ ਕਾਰਨ ਸਭ ਤੋਂ ਵੱਧ 131 ਮੌਤਾਂ ਹੋਈਆਂ ਸਨ।
ਦਸ ਦਈਏ ਕਿ ਦੇਸ਼ ‘ਚ ਪਿਛਲੇ 24 ਘੰਟੇ ’ਚ ਕੋਰੋਨਾ ਦੇ 1,61,736 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਨੇ 879 ਹੋਰ ਲੋਕਾਂ ਦੀ ਜਾਨ ਲੈ ਲਈ। ਉੱਥੇ ਹੀ 97,168 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ।
ਦੇਸ਼ ’ਚ ਹੁਣ ਤਕ ਕੋਰੋਨਾ ਦੇ ਕੁਲ 1,36,89,453 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 12,64,698 ਐਕਟਿਵ ਕੇਸ ਹਨ, ਮਤਲਬ ਉਨ੍ਹਾਂ ਦਾ ਹਸਪਤਾਲ ਜਾਂ ਘਰ ’ਚ ਇਲਾਜ ਚੱਲ ਰਿਹਾ ਹੈ। ਕੋਰੋਨਾ ਕਾਰਨ 1,71,058 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੁਲ 1,22,53,697 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।