*ਚੇਅਰਮੈਨ ਜਗਦੇਵ ਸਿੰਘ ਘੋਗਾ ਨੇ ਬੋਹਾ ਅਤੇ ਮਲਕੋ ਮੰਡੀਆਂ ਵਿੱਚ ਸ਼ੁਰੂ ਕਰਾਈ ਕਣਕ ਦੀ ਖਰੀਦ*

0
148

ਬੋਹਾ 11ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ  )-ਪੰਜਾਬ ਸਰਕਾਰ ਅਤੇ ਪੰਜਾਬ  ਮੰਡੀ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਕਣਕ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ  ।ਇਸੇ ਸਿਲਸਿਲੇ ਤਹਿਤ ਬੋਹਾ ਮੰਡੀ ਅਤੇ ਮਲਕੋਂ ਵਿਚ ਕਣਕ ਦੀ ਆਮਦ ਨੂੰ ਵੇਖਦਿਆਂ ਅੱਜ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਜਗਦੇਵ ਸਿੰਘ ਘੋਗਾ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ  ।ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਦੀ ਹੋਈ ਖਰੀਦ ਵਿੱਚ ਬੋਹਾ ਮੰਡੀ ਵਿੱਚ ਪਨਗ੍ਰੇਨ ਨੇ ਛੇ ਹਜ਼ਾਰ ਗੱਟਾ ਜਦੋਂਕਿ ਮਾਰਕਫੈਡ ਨੇ ਦਸ ਹਜ਼ਾਰ ਗੱਟੇ ਦੀ ਖਰੀਦ ਕੀਤੀ  ਇਸੇ ਤਰ੍ਹਾਂ ਮਲਕੋ ਮੰਡੀ ਵਿੱਚ ਪਨਗ੍ਰੇਨ ਵੱਲੋਂ ਅੱਠ ਹਜ਼ਾਰ ਗੱਟਾ ਖਰੀਦਿਆ ਗਿਆ  ।ਇਸ ਮੌਕੇ ਚੇਅਰਮੈਨ ਘੋਗਾ ਜੋਈਆਂ ਨੇ ਆਖਿਆ ਕਿ ਕਣਕ ਦੀ ਖਰੀਦ ਸਮੇਂ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ  ਕਿਉਂਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਪੂਰੇ ਪੰਜਾਬ ਵਿੱਚ \

ਕਣਕ ਦੀ ਖ਼ਰੀਦ ਲਈ ਸੁਚੱਜੇ ਪ੍ਰਬੰਧ ਕਰ ਲਏ ਗਏ ਹਨ  ਅਤੇ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਚੁੱਕਣ ਲਈ ਵਚਨਬੱਧ ਹੈ  ।ਉਨ੍ਹਾਂ ਆਖਿਆ ਬੋਹਾ ਖੇਤਰ ਵਿੱਚ ਖ਼ਰੀਦ ਕੇਂਦਰਾਂ ਵਿੱਚ ਜੇਕਰ ਕੋਈ ਸਮੱਸਿਆ ਆਉਂਦੀ ਹੈ ਕੋਈ ਵੀ ਕਿਸਾਨ ਆੜ੍ਹਤੀਆ ਜਾਂ ਮਜ਼ਦੂਰ ਉਨ੍ਹਾਂ ਨਾਲ ਆ ਕੇ ਸੰਪਰਕ ਕਰ ਸਕਦਾ ਹੈ  ।ਇਸ ਮੌਕੇ ਆਡ਼੍ਹਤੀ ਐਸੋਸੀਏਸ਼ਨ ਦੇ ਬੀਹਲਾ ਸਿੰਘ ਮਾਰਕਫੈੱਡ ਦੇ ਇੰਸਪੈਕਟਰ ਹਰਪਾਲ ਸਿੰਘ ਪਨਗ੍ਰੇਨ ਦੇ ਇੰਸਪੈਕਟਰ ਰਮਨਦੀਪ ਗਰਗ  ਮਾਰਕੀਟ ਕਮੇਟੀ ਦੇ ਅਧਿਕਾਰੀ ਜੁਗਰਾਜ ਸਿੰਘ ਪਿਰਤਪਾਲ ਸਿੰਘ ਤੋਂ ਇਲਾਵਾ ਕਮਲਜੀਤ ਸਿੰਘ ਬਾਵਾ ਆਦਿ ਮੌਜੂਦ ਸਨ  ।

LEAVE A REPLY

Please enter your comment!
Please enter your name here