ਜੋਗਾ 11,ਅਪ੍ਰੈਲ (ਸਾਰਾ ਯਹਾਂ /ਗੋਪਾਲ ਅਕਲੀਆ) -ਪੁਲਾੜਾ ਸਾਹਿਬ ਦੀ ਪਵਿੱਤਰ ਦੇੇ ਮੇਲੇ `ਚ ਉਮੀਦ ਸੇਵਾ ਸੋਸਾਇਟੀ ਅਕਲੀਆ ਵੱਲੋਂ ਥਾਣਾ ਮੁਖੀ ਜੋਗਾ ਅਮਰੀਕ ਸਿੰਘ ਦੀ ਅਗਵਾਈ ਹੇਠ ਸੰਗਤਾਂ ਨੂੰ ਸੈਂਕੜੇ ਮਾਸਕ ਵੰਡੇ ਗਏ। ਸੰਸਥਾ ਦੇ ਚੇਅਰਮੈਨ ਗੋਪਾਲ ਅਕਲੀਆ ਤੇ ਪ੍ਰਧਾਨ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਹੋਰ ਸਮਾਜ ਸੇਵੀ ਕੰਮਾਂ ਦੇ ਨਾਲ-ਨਾਲ ਕੋਰੋਨਾ ਮਹਾਂਮਾਰੀ ਤੇ ਹੋਰ ਭਿਆਨਕ ਬਿਮਾਰੀਆ ਦੇ ਬਚਾਅ ਲਈ ਸੈਂਕੜੇ ਮਾਸਕ ਮੇਲੇ `ਚ ਆਉਣ ਵਾਲੀਆ ਸੰਗਤਾਂ ਨੂੰ ਵੰਡੇ ਗਏ। ਥਾਣਾ ਮੁਖੀ ਅਮਰੀਕ ਸਿੰਘ ਜੋਗਾ ਨੇ ਸੰਸਥਾ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕਰਦਿਆ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਅਤੇ ਹੋਰਨਾਂ ਬਿਮਾਰੀਆਂ ਦੇ ਬਚਾਅ ਲਈ ਮਾਸਕ ਜਰੂਰ ਲਗਾਇਆ ਜਾਵੇ ਅਤੇ ਇਸ ਮਹਾਂਮਾਰੀ ਦੇ ਬਚਾਅ ਲਈ ਜਿਲ੍ਹਾ ਪ੍ਰਸਾ਼ਸਨ ਦਾ ਸਾਥ ਜਰੂਰ ਦੇਣ।ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸ਼ਰਮਾ, ਪ੍ਰੈਸ ਸਕੱਤਰ ਨੀਰਜ਼ ਸ਼ਰਮਾ, ਬੂਟਾ ਸਿੰਘ, ਰਣਧੀਰ ਸਿੰਘ ਧੀਰਾ ਆਦਿ ਕਮੇਟੀ ਮੈਂਬਰ ਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।