ਮਾਨਸਾ 10ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਪ੍ਰਸਿੱਧ ਮੇਲਾ ਬਾਬਾ ਭਾਈ ਗੁਰਦਾਸ ਦਾ ਵਿਖੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਨਤਮਸਤਕ ਹੋਈਆਂ! ਅਤੇ ਬਾਬਾ ਭਾਈ ਗੁਰਦਾਸ ਦਾ ਅਸ਼ੀਰਵਾਦ ਪ੍ਰਾਪਤ ਕੀਤਾ !ਇਸ ਮੌਕੇ ਮੇਲੇ ਬਾਜ਼ਾਰ ਵੀ ਖ਼ੂਬ ਸਜੇ ਹੋਏ ਸਨ ਅਤੇ ਇਸ ਮੌਕੇ ਜਿਥੇ ਸ਼ਹਿਰ ਵਾਸੀਆਂ ਨੇ ਬਾਬਾ ਭਾਈ ਗੁਰਦਾਸ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਧਾਰਮਿਕ ਅਤੇ ਰਾਜਨੀਤਕ ਆਗੂਤੋਂ ਇਲਾਵਾ ਪੰਜਾਬ ਭਰ ਵਿੱਚੋਂ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਜ਼ਿਲ੍ਹਾ, ਪ੍ਰੀਸ਼ਦ ਮੈਂਬਰ ਮਾਈਕਲ ਗਾਗੋਵਾਲ , ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀ।ਰ ਭੋਪਾ,ਲ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼ਿੰਦਰਪਾਲ ਚਕੇਰੀਆਂ, ਬਲਵਿੰਦਰ ਨਾਰੰਗ ,ਅਤੇ ਸ਼ਹਿਰ ਦੇ ਨਵ ਨਿਯੁਕਤ ਕੌਂਸਲਰਾਂ ਨੇ ਵੀ ਹਾਜ਼ਰੀ ਭਰੀ।
ਅਤੇ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆਇਸ ਮੌਕੇ ਰਵੀ ਬਾਂਸਲ ਵੱਲੋਂ ਆਪਣੀ ਪੂਰੀ ਟੀਮ ਨਾਲ ਬਾਬਾ ਭਾਈ ਗੁਰਦਾਸ ਦੇ ਮੇਲੇ ਉਪਰ ਲੰਗਰ ਲਗਾਇਆ ਗਿਆ। ਜਿਥੇ ਸੰਗਤਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਲੰਗਰ ਛਕਿਆ । ਮੇਲੇ ਵਿਚ ਦੂਰ ਦੁਰਾਡਿਓਂ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਸਨ ਜਿਨ੍ਹਾਂ ਨੇ ਬਾਬਾ ਜੀ ਸਮਾਧਾਂ ਤੇ ਮੱਥਾ ਟੇਕ ਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਝੂਲੇ ਅਤੇ ਹੋਰ ਬਹੁਤ ਸਾਰੀਆਂ ਰੌਣਕਾਂ ਸਨ ।ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਅੰਮ੍ਰਿਤ ਮੁਨੀ ਵੱਲੋਂ ਪੰਜਾਬ ਭਰ ਵਿੱਚੋਂ ਸੰਗਤਾਂ ਦਾ ਧੰਨਵਾਦ ਕਰਦਿਆਂ। ਮੇਲੇ ਨੂੰ ਸਫਲ ਬਣਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਵਧੀਆ ਅਤੇ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ।ਲ