ਮਾਨਸਾ 06ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਸਾਝਾ ਮੁਲਾਜ਼ਮ ਤੇ ਪੈਨਸ਼ਨਰ ਵਰੰਟ ਦੇ ਸੱਦੇ ਤੇ ਅੱਜ ਮਿਤੀ 06/04/2021 ਜਿਲ੍ਹਾ ਇਕਾਈ ਮਾਨਸ਼ਾ ਅਤੇ ਸਾਬਾ ਮੁਲਾਜ਼ਮ ਤੇ ਪੈਨਸ਼ਨਰ ਵਰੇਟ ਵੱਲ ਪੇਅ ਕਮਿਸ਼ਨ ਦੀ ਰਿਪੋਰਟ ਮੁਲਤਵੀ ਕਰਨ ਦੀਆਂ ਦੋ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਡੀਆਂ ਗਈਆਂ। ਇਸ ਸਮੇਂ ਪੀ.ਐਸ.ਐਮ.ਐਸ.ਯੂ ਦੇ ਜਿਲ੍ਹਾ ਪ੍ਰਧਾਨ ਸ੍ਰੀ ਰਵਿੰਦਰਪਾਲ ਸਿੰਧ ਅਤੇ ਚੇਅਰਮੈਨ ਜਸਦੀਪ ਸਿੰਘ ਚਹਿਲ ਨੇ ਸਬੋਧਨ ਕਰਦੇ : ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਅ ਕਮਿਸ਼ਨ 31/03/2021 ਤੱਕ ਹਰ ਹਾਲਤ ਵਿੱਚ ਲਾਗੂ ਕਰਨ ਦਾ ਵਾਦਾ ਕੀਤਾ ਸੀ ਪ੍ਰੰਤੂ ਹਰ ਵਾਰ ਦੀ ਤਰ੍ਹਾਂ ਦੁਬਾਰਾ ਫੇਰ ਮੁਲਤਵੀ ਕਰਕੇ ਇਹ ਸਮਾਂ 30/04/2021 ਤੱਕ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜੀ.ਐਸ.ਟੀ ਦੀ ਕਿਸ਼ਤ ਉਪਰੰਤ ਮੁਲਾਜਮਾ ਦੇ ਡੀ.ਏ ਦੀ ਕਿਸ਼ਤ ਦੇਣ ਦੀ ਗੱਲ ਕੀਤੀ ਗਈ ਸੀ, ਸਰਕਾਰ ਵੱਲੋਂ ਉਸ ਦੀ ‘ ਖਿਲਾਫੀ ਕੀਤੀ ਸੀ ਹੈ। ਸਰਕਾਰ ਦੀਆਂ ਅਜਿਹੀਆ ਹਰਕਤਾ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਰੋਸ ਹੈ। ਹੋਰ ਲਾਰਿਆ ਦੀ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ ਅਤੇ ਕੱਚੇ ਮੁਲਾਜ਼ਮ ਪੱਕੇ ਨਾ ਕਰਨ ਕਰਕੇ ਵੀ ਕਰਮਚਾਰੀਆਂ ਵਿੱਚ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਲ੍ਹਾ ਜਰਨਲ ਸਕੱਤਰ ਸੰਦੀਪ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ 2022 ਦੀਆਂ ਚੋਣਾਂ ਦੌਰਾਨ ਸਰਕਾਰ ਦਾ ਬਾਇਕਾਟ ਤਾ ਕਰਨਗੇ ਹੀ ਨਾਲ ਸਰਕਾਰ ਵਿਰੁੱਧ ਪ੍ਰਚਾਰ ਵੀ ਕਰਨਗੇ। ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਮੱਕੇ ਅਮਰਜੀਤ ਸਿੰਘ ਸੂਬਾ ਸਕੱਤਰ PSPCL, ਜਸਵੰਤ ਸਿੰਘ ਮੰਜੇ, ਅਮਰਦੀਪ ਕੌਰ, ਜਸਬੀਰ ਢੰਡ, ਮੱਖਣ ਸਿੰਘ ਉੱਡਤ, ਰਾਜ ਕੁਮਾਰ ਰੰਗਾ, ਲਕਸ਼ਵੀਰ ਸਿੰਘ, ਸ੍ਰੀਮਤੀ ਰਮੇਸ਼ ਕੌਰ ਅਤੇ ਮਨਦੀਪ ਸਿੰਘ ਆਦਿ ਹਾਜਰ ਸਨ।