ਬੁਢਲਾਡਾ 05 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ)ਸਥਾਨਕ ਸ਼ਹਿਰ ਅੰਦਰ ਦੁਕਾਨਦਾਰਾਂ
ਅਤੇ ਰੇਹੜੀ ਵਾਲਿਆਂ ਵੱਲੋਂ ਪ੍ਰਸ਼ਾਸਨ ਦੇ ਹੁਕਮਾ ਨੂੰ ਟਿੱਚ ਜਾਣਦਿਆਂ
ਨਜਾਇਜ਼ ਕਬਜੇ ਇਸ ਕਦਰ ਕੀਤੇ ਹੋਏ ਹਨ ਕਿ ਭੀੜ ਵਾਲੀਆਂ ਥਾਵਾਂ ਤੇ ਅਕਸਰ
ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਨਿੱਤ ਦਿਨ ਅਖ਼ਬਾਰਾਂ ‘ਚ ਪ੍ਰਕਾਸ਼ਿਤ ਹੋ ਰਹੀਆਂ
ਨਜਾਇਜ਼ ਕਬਜਿਆਂ ਦੀਆਂ ਖ਼ਬਰਾਂ ਅਤੇ ਕੁਝ ਦੁਕਾਨਦਾਰਾਂ ਵੱਲੋਂ ਇਨ੍ਹਾਂ
ਨਜਾਇਜ਼ ਕਬਜਿਆਂ ਨੂੰ ਹਟਵਾਉਂਣ ਲਈ ਕਈ ਵਾਰ ਸਬੰਧਤ ਪ੍ਰਸ਼ਾਸਨ ਨੂੰ
ਲਿਖਤੀ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਵੀ ਨਗਰ ਕੌਂਸਲ ਅਤੇ ਪ੍ਰਸ਼ਾਸਨ
ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜੇਕਰ ਗੱਲ ਕਰੀਏ ਸ਼ਹਿਰ ਦੇ ਰੇਲਵੇ
ਰੋਡ,ਪੀ.ਐਨ.ਬੀ. ਰੋਡ ਅਤੇ ਗੋਲ ਮਾਰਕੀਟ ਸਥਿਤ ਸਬਜੀ ਮੰਡੀ ਅੰਦਰ ਤਾਂ ਦੇਰ ਸਾਮ
ਇੱਥੇ ਸਬਜੀ ਵਾਲਿਆਂ ਵੱਲੋਂ ਇਸ ਕਦਰ ਸੜਕ ਨੂੰ ਘੇਰ ਲਿਆ ਜਾਂਦਾ ਹੈ ਕਿ
ਪੈਦਲ ਲੰਘਣਾ ਵੀ ਮੁਸੱਕਿਲ ਹੋ ਜਾਂਦਾ ਹੈ। ਇਹ ਕਬਜੇ ਇੱਥੇ ਹੀ ਬੱਸ ਹੋ ਕੇ
ਨਹੀਂ ਰਹਿ ਜਾਂਦੇ ’ਪੰਜਾਬ ਸਰਕਾਰ ਪੀ.ਡਬਲਯੂ.ਡੀ. ਅਧੀਨ ਆਉਂਦੀ ਭੀਖੀ ਰੋਡ
ਉੱਪਰ ਵੀ ਸਬਜੀ ਅਤੇ ਫਰੂਟ ਵਾਲੀਆਂ ਰੇਹੜੀਆਂ ਤੋਂ ਇਲਾਵਾ ਫਾਸਟਫੂਡ ਅਤੇ
ਗੰਨੇ ਦੇ ਜੂਸ ਦੇ ਅੱਡੇ ਲਗਾਕੇ ਪ੍ਰਸ਼ਾਸਨ ਦੇ ਨਿਯਮਾ ਨੂੰ ਛਿੱਕੇ ਟੰਗਿਆ
ਜਾ ਰਿਹਾ ਹੈ। ਆਈ.ਟੀ.ਆਈ. ਚੌਕ ‘ਤੇ ਤਾਂ ਦੁਕਾਨਦਾਰਾਂ ਵੱਲੋਂ ਸੜਕ ਦੇ
ਕਿਨਾਰਿਆਂ ਤੱਕ ਸਮਾਨ ਇਸ ਤਰ੍ਹਾਂ ਲਗਾਇਆ ਹੋਇਆ ਹੈ ਕਿ ਇੱਥੇ ਬੱਸਾ
ਵਾਲਿਆ ਵੱਲੋਂ ਸਵਾਰੀਆਂ ਨੂੰ ਚੜਾਉਂਣ ਸਮੇਂ ਬੱਸਾ ਨੂੰ ਸੜਕ ਉੱਪਰ
ਹੀ ਖੜ੍ਹੇ ਕਰਕੇ ਸਵਾਰੀਆਂ ਨੂੰ ਚੜ੍ਹਾਇਆ ਜਾਂਦਾ ਹੈ। ਜਿਸ ਨਾਲ ਕਦੋਂ ਵੀ
ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਾਸੀਆਂ ਨੇ ਐਸ.ਡੀ.ਐਮ.
ਬੁਢਲਾਡਾ ਸਾਗਰ ਸੇਤਿਆ ਜੀ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ
ਇਨ੍ਹਾਂ ਰੇਹੜੀ ਵਾਲਿਆਂ ਲਈ ਕੋਈ ਵਖਰੀ ਜਗ੍ਹਾਂ ਮੁਕਰਰ ਕਰਕੇ ਜਲਦ ਤੋਂ ਜਲਦ
ਇਨ੍ਹਾਂ ਨਜਾਇਜ਼ ਕਬਜਿਆਂ ਨੂੰ ਹੱਟਾਇਆ ਜਾਵੇ। ਤਾਂ ਜੋ ਇਨ੍ਹਾਂ ਨਜਾਇਜ਼
ਕਬਜਿਆ ਤੋਂ ਦੁਕਾਨਦਾਰਾਂ ਨੂੰ ਨਿਜਾਤ ਮਿਲ ਸਕੇ ਅਤੇ ਆਵਾਜਾਈ ਨੂੰ
ਨਿਰਵਿਘਨ ਚਾਲੂ ਰੱਖਿਆ ਜਾ ਸਕੇ।
ਫੋਟੋ ਕੈਂਪਸ਼ਨ: ਆਈ.ਟੀ.ਆਈ. ਚੌਕ ਤੇ ਨਜਾਇੰਜ ਕਬਜਿਆਂ ਦਾ ਦ੍ਰਿਸ਼ ਅਤੇ ਸੜਕ