ਕਰੋਨਾ ਵੈਕਸੀਨੇਸ਼ਨ ਕਿਉਂ ਜਰੂਰੀ ਹੈ?
ਕਿਸੇ ਵੀ ਬਿਮਾਰੀ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਮਨੁੱਖ ਦੀ ਆਬਾਦੀ ਦਾ 85 ਪ੍ਰਤੀਸ਼ਤ ਹਿੱਸਾ ਬੀਮਾਰੀ ਤੋਂ ਪੀੜਤ ਹੋ ਜਾਵੇ ਤਾਂ ਕੁਦਰਤ ਵੱਲੋਂ ਦਿੱਤੀ ਵਡਮੁੱਲੀ ਦਾਤ ਬੀਮਾਰੀ ਦੇ ਵਿਰੁੱਧ ਫੌਜ ਤਿਆਰ ਕਰ ਦਿੰਦੀ ਹੈ ਪ੍ਰੰਤੂ ਇੰਨੀ ਵੱਡੀ ਗਿਣਤੀ ਵਿਚ ਲੋਕ ਬਿਮਾਰ ਹੋਣ ਨਾਲ ਮੌਤਾਂ ਦੀ ਗਿਣਤੀ ਵਧਣੀ ਸੁਭਾਵਿਕ ਹੈ। ਇਸ ਲਈ ਵੈਕਸੀਨੇਸ਼ਨ ਰਾਹੀਂ ਸਰੀਰ ਵਿੱਚ ਪੈਦਾ ਹੋਈ ਬਨਾਉਟੀ ਪ੍ਰਤੀਰੋਧਕ ਸਮਰੱਥਾ ਹੀ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਤੋਂ ਛੁਟਕਾਰਾ ਦਿਵਾ ਸਕਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੁਨੀਆਂ ਦਾ ਕੋਈ ਹਿੱਸਾ ਵੈਕਸੀਨ ਨੂੰ ਤਰਸ ਰਿਹਾ ਹੈ।ਇੱਧਰ ਅਸੀਂ ਬੇਸਮਝੀ ਵਿਚ ਵੈਕਸੀਨ ਲਵਾਉਣ ਤੋਂ ਪਾਸਾ ਵੱਟ ਕੇ ਖਤਰਾ ਮੁੱਲ ਲੈ ਰਹੇ ਹਾਂ। ਮਨੁੱਖੀ ਅਧਿਕਾਰ ਅਤੇ ਸਰਬੱਤ ਦੇ ਭਲੇ ਲਈ ਵੈਕਸੀਨ ਬਾਹਰਲੇ ਮੁਲਕਾਂ ਵਿੱਚ ਐਕਸਪੋਰਟ ਵੀ ਕੀਤੀ ਜਾ ਰਹੀ ਹੈ ।ਸਿਹਤ ਵਿਭਾਗ ਦਾ ਸਮੂਹ ਸਟਾਫ਼ ਲੋਕਾਂ ਨੂੰ ਵੈਕਸੀਨੇਸ਼ਨ ਸੰਬੰਧੀ ਸ਼ੋਸ਼ਲ ਮੀਡੀਆ ਦੀਆਂ ਝੂਠੀਆਂ ਅਫਵਾਹਾਂ ਤੋਂ ਜਾਗਰੂਕ ਕਰਨ ਦਾ ਯਤਨ,ਕਰ ਰਿਹਾ ਹੈ। ਸਲਾਹ ਅਤੇ ਸਹਿਯੋਗ ਲਈ ਪਿੰਡ ਪੱਧਰੀ ਸਿਹਤ ਤੰਦਰੁਸਤੀ ਕੇਦਰਾਂ ਜਾਂ ਮੈਡੀਕਲ ਹੈਲਪਲਾਈਨ ਨੰਬਰ 104 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ । ਇਹ ਟੀਕਾਕਰਨ ਹਰ ਸਿਹਤ ਤੰਦਰੁਸਤੀ ਕੇਂਦਰ, ਡਿਸਪੈਂਸਰੀ ਅਤੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਲਗਾਇਆ ਜਾ ਰਿਹਾ