ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ )ਭਗਵਾਨ ਸ੍ਰੀ ਪਰਸੂਰਾਮ ਗਊਸਾਲਾਂ ਲਲੂਆਣਾ ਰੋੜ ਨੇੜੇ ਪੁਰਾਣੀ ਚੁੰਗੀ ਨੇੜੇ ਭੂਮੀ ਪੂਜਨ ਸੋਮਵਾਰ 5-4-21 ਨੂੰ ਹਵਨ ਜੱਗ ਕਰਵਾਇਆ ਜਾ ਰਿਹਾ ਹੈ ਸਮਾਂ ਸਵੇਰੇ 7:00 ਵਜੇ ਮਾਨਸਾ ਸਹਿਰ ਦੇ ਮੋਹਤਬਰ ਤੇ ਉਘੇ ਸਮਾਜ ਸੇਵੀ ਸ੍ਰੀ ਲਾਲਿਤ ਕੁਮਾਰ ਜੀ,ਸ੍ਰੀ ਰਾਮ ਲਾਲ ਮਾਨਸਾ ਬ੍ਰਾਹਮਣ ਸਭਾ ਦੇ ਪ੍ਰਧਾਨ ਪ੍ਰਿਤਪਾਲ ਸ਼ਰਮਾ ਜੀ ਜਰਨਲ ਸੈਕਟਰੀ ਕਮਲ ਸ਼ਰਮਾ ਬਲਜੀਤ ਸ਼ਰਮਾ ,ਸ੍ਰੀ ਬਲਰਾਮ ਸਰਮਾਂ ਜੀ,ਸ੍ਰੀ ਸੰਜੀਵ ਕੁਮਾਰ ਜੀ,ਸ੍ਰੀ ਸੁਨੀਲ ਕੁਮਾਰ ,ਸ੍ਰੀ ਅਜੇ ਕੁਮਾਰ ਮਿੱਤਲ ਜੀ ਆਦਿ ਬਹੁਤ ਸਾਰੇ ਲੋਕਾਂ ਦੇ ਸਹਿਯੋਗ ਨਾਲ ਬੇਸਹਾਰਾ ਪਸ਼ੂਆਂ ਦੇ ਰੱਖਣ ਲਈ ਗਊਸਾਲਾਂ ਬਣਾਈ ਜਾ ਰਹੀ ਹੈ।
ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਵੱਧੋ ਵੱਧ ਸਹਿਯੋਗ ਕਰਨ ਤਾਂ ਕਿ ਗਊਸਾਲਾਂ ਨੂੰ ਛੇਤੀ ਤੋਂ ਪਹਿਲਾਂ ਤਿਆਰ ਕੀਤਾ ਜਾਵੇ।ਇਥੇ ਬੇਸਹਾਰਾ ਪਸ਼ੂਆਂ ਨੂੰ ਰੱਖਿਆ ਗਿਆ ਹੈ ਉਨ੍ਹਾਂ ਦੀ ਸਾਂਭ ਸੰਭਾਲ ਲਈ ਹਰਾ ਚਾਰਾ ਤੇ ਤੂੜੀ ਲਈ ਸਹਿਯੋਗ ਕਰਨ ਦੀ ਜਰੂਰਤ ਹੈ।ਆਉਣ ਵਾਲਾ ਸਮਾਂ ਕਣਕ ਵੰਢਾਈ ਦਾ ਹੈ ਤੂੜੀ ਕਿਸਾਨਾਂ ਨੂੰ ਅਪੀਲ ਕਿ ਪਿੰਡਾਂ ਵਿਚੋਂ ਸੇਵਾ ਲਈ ਬੇਸਹਾਰਾ ਪਸ਼ੂਆਂ ਵਾਸਤੇ ਤੂੜੀ ਦੀਆਂ ਟਰਾਲੀਆਂ ਸਹਿਯੋਗ ਦੇਣ ਸਮਾਜ ਸੇਵੀ ਸੰਸਥਾਵਾਂ ਵੱਧ ਤੋਂ ਵੱਧ ਸਹਿਯੋਗ ਕਰਨ।ਭੂਮੀ ਪੂਜਣ ਤੇ ਹਵਨ ਤੇ ਪਹੁੰਚ ਕੇ ਰੌਣਕਾਂ ਵਧਾਉਣ ਰਲ ਮਿਲ ਕੇ ਬੇਸਹਾਰਾ ਪਸ਼ੂਆਂ ਦੀ ਸੰਭਾਲ ਦੀ ਜਿੰਮੇਵਾਰੀ ਪੂਰੀ ਕਰ ਸਕੀਏ।