*ਸੜਕ ਤੇ ਪਾਏ ਗਏ ਘਟੀਆਂ ਮਟੀਰੀਅਲ ਨੂੰ ਲੈ ਕੇ ਜਾਇਜ਼ਾ ਲੈਣ ਪੁੱਜੇ ਹਲਕਾ ਵਿਧਾਇਕ*

0
28


ਬਰੇਟਾਾ 4ਅਪ੍ਰੈਲ (ਸਾਰਾ ਯਹਾਂ/ਰੀਤਵਾਲ) ਜਲਦਬਾਜੀ ‘ਚ ਅਤੇ ਘਟੀਆਂ ਮਟੀਰੀਅਲ ਨਾਲ ਬਣਾਈਆਂ ਜਾਂਦੀਆਂ ਸੜਕਾਂ
ਅਕਸਰ ਹੀ ਜਲਦ ਟੁੱਟ ਜਾਂਦੀਆਂ ਹਨ । ਅਜਿਹਾ ਹੀ ਮਾਮਲਾ ਪਿੰਡ ਸਿਰਸੀਵਾਲਾ ਦੀ ਫਿਰਨੀ ਦੀ ਨਵੀਂ
ਬਣਾਈ ਜਾ ਰਹੀ ਸੜਕ ਦਾ ਸਾਹਮਣਾ ਆਇਆ ਹੈ । ਜੋ ਸ਼ੋਸ਼ਲ ਮੀਡੀਆ ਤੇ ਵੀ ਵਾਇਰਲ ਹੋ
ਰਿਹਾ ਹੈ । ਇਸ ਸੜਕ ਦਾ ਜਾਇਜ਼ਾ ਲੈਣ ਦੇ ਲਈ ਅੱਜ ਹਲਕਾ ਵਿਧਾਇਕ ਬੁੱਧ ਰਾਮ ਪਿੰਡ
ਸਿਰਸੀਵਾਲਾ ਵਿਖੇ ਪੁੱਜੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਬੁਧ ਰਾਮ ਨੇ
ਕਿਹਾ ਕਿ ਕੁਝ ਕੁ ਦਿਨ ਪਹਿਲਾਂ ਹੀ ਇਸ ਸੜਕ ਤੇ ਲੁੱਕ ਪਾਈ ਗਈ ਸੀ । ਉਨ੍ਹਾਂ ਕਿਹਾ ਕਿ ਸੜਕ
ਤੇ ਲੁੱਕ ਪਾਉਣ ਸਮੇਂ ਇਸਦੀ ਬਿਲਕੁੱਲ ਵੀ ਸਫਾਈ ਨਹੀਂ ਕੀਤੀ ਗਈ ਅਤੇ ਇਸਤੇ ਬਹੁਤ ਹੀ
ਘਟੀਆਂ ਕਿਸਮ ਦਾ ਮਟੀਰੀਅਲ ਪਾਇਆ ਗਿਆ ਹੈ । ਜਿਸਦੇ ਕਾਰਨ ਇਸ ਸੜਕ ਤੇ ਪਾਈ ਗਈ
ਲੁੱਕ/ਬਜ਼ਰੀ ਹੱਥਾਂ ਨਾਲ ਹੀ ਪੁੱਟੀ ਜਾ ਸਕਦੀ ਹੈ ।

ਜਿਸਦੇ ਕਾਰਨ ਇਹ ਸੜਕ ਕੁਝ ਹੀ ਦਿਨਾਂ ‘ਚ
ਟੁੱਟ ਜਾਵੇਗੀ । ਉਨ੍ਹਾਂ ਕਿਹਾ ਕਿ ਇਉਂ ਜਾਪਦਾ ਹੈ, ਜਿਵੇ ਬੱਜਰੀ ਵਿਚ ਲੁੱਕ ਪਾਉਣ ਦੀ
ਬਜਾਏ ਕਾਲਾ ਤੇਲ ਹੀ ਰਲਾਇਆ ਹੋਵੇ। ਹਲਕਾ ਵਿਧਾਇਕ ਨੇ ਕਿਹਾ ਕਿ ਜਨਤਾ ਤੋਂ ਟੈਕਸ ਦੇ
ਰੂਪ ‘ਚ ਇੱਕਠੇ ਕੀਤੇ ਜਾ ਰਹੇ ਪੈਸੇ ਦੀ ਪੂਰੀ ਤਰਾਂ੍ਹ ਦੁਰਵਰਤੋਂ ਕੀਤੀ ਜਾ ਰਹੀ ਹੈ ।ਹਲਕਾ
ਵਿਧਾਇਕ ਵੱਲੋਂ ਇਹ ਮਾਮਲਾ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦੇ ਹੋਏ
ਸਬੰਧਿਤ ਅਧਿਕਾਰੀਆਂ ਅਤੇ ਠੇਕੇਦਾਰ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ।
ਇਸ ਮੌਕੇ ਹਰਜਿੰਦਰ ਸਿੰਘ ਦਿਆਲਪੁਰਾ,ਸਿਵਜੀ ਖਾਨ, ਕਾਕਾ ਸਿੰਘ, ਰਸ਼ਪਾਲ ਸਿੰਘ,
ਬਲਵਾਨ ਸਿੰਘ, ਸਵਰਨ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ । ਜਦ ਇਸ ਮਾਮਲੇ ਨੂੰ
ਲੈ ਕੇ ਮੰਡੀਕਰਨ ਬੋਰਡ ਦੇ ਜੇ.ਈ. ਬਲਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕ
ਤੇ ਪਾਇਆ ਗਿਆ ਮਟੀਰੀਅਲ ਬਿਲਕੁੱਲ ਸਹੀ ਹੈ ।
ਕੈਪਸ਼ਨ: ਸੜਕ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਵਿਧਾਇਕ ਬੁਧ ਰਾਮ

LEAVE A REPLY

Please enter your comment!
Please enter your name here