ਮਾਨਸਾ 03,ਅਪ੍ਰੈਲ (ਸਾਰਾ ਯਹਾਂ /ਜੋਨੀ ਜਿੰਦਲ ) : ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵਿਖੇ ਮਾਨਸਾ ਸ਼ਹਿਰ ਦੇ ਸਵੈਇੱਛਕ ਖੂਨਦਾਨੀਆਂ ਬਲਜੀਤ ਸ਼ਰਮਾਂ ਅਤੇ ਪਰਵੀਨ ਟੋਨੀ ਸ਼ਰਮਾਂ ਨੇ ਖੂਨਦਾਨ ਕਰਕੇ ਲੋਕਾਂ ਨੂੰ “ਖੂਨਦਾਨ ਮਹਾਂਦਾਨ” ਦਾ ਸੰਦੇਸ਼ ਦਿੱਤਾ।
ਇਹ ਜਾਣਕਾਰੀ ਦਿੰਦਿਆਂ ਖੂਨਦਾਨੀ ਪ੍ਰੇਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਬਲਜੀਤ ਸ਼ਰਮਾਂ ਜਿਨ੍ਹਾਂ ਨੇ ਅੱਜ 118ਵੀਂ ਵਾਰ ਖੂਨਦਾਨ ਕੀਤਾ ਹੈ ਕਈ ਵਾਰ ਰਾਜ ਪੱਧਰੀ ਸਮਾਗਮਾਂ ਤੇ ਸਨਮਾਨਿਤ ਹੋ ਚੁੱਕੇ ਹਨ ਅਤੇ ਮਾਨਸਾ ਸਾਇਕਲ ਦੇ ਮੈਂਬਰ ਪਰਵੀਨ ਟੋਨੀ ਸ਼ਰਮਾਂ ਜੀ ਨੇ 76ਵੀਂ ਵਾਰ ਖੂਨਦਾਨ ਕੀਤਾ ਹੈ ਇਹਨਾਂ ਖੂਨਦਾਨੀਆਂ ਤੋਂ ਪ੍ਰੇਰਿਤ ਹੋ ਕੇ ਕਾਫੀ ਲੋਕ ਖੂਨਦਾਨ ਕਰਨ ਲੱਗੇ ਹਨ।
ਇਸ ਮੌਕੇ ਬਲੱਡ ਟਰਾਂਸਫਿਉਜਨ ਅਫਸਰ ਡਾਕਟਰ ਬਬੀਤਾ ਰਾਣੀ ਨੇ ਦੱਸਿਆ ਕਿ ਹਰੇਕ ਤੰਦਰੁਸਤ ਮਰਦ ਨੂੰ ਸਾਲ ਵਿੱਚ ਚਾਰ ਵਾਰ ਅਤੇ ਤੰਦਰੁਸਤ ਔਰਤ ਨੂੰ ਸਾਲ ਵਿੱਚ ਤਿੰਨ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਖੂਨਦਾਨ ਕਰਨ ਤੋਂ ਕੁੱਝ ਦੇਰ ਉਪਰੰਤ ਹੀ ਖੂਨਦਾਨੀ ਆਮ ਵਾਂਗ ਕੰਮ ਕਰ ਸਕਦਾ ਹੈ ਇਸ ਲਈ ਹਰੇਕ ਇਨਸਾਨ ਨੂੰ ਖੂਨਦਾਨ ਮੁਹਿੰਮ ਨਾਲ ਜੁੜਣਾ ਚਾਹੀਦਾ ਹੈ।
ਇਸ ਮੌਕੇ ਸੰਜੀਵ ਪਿੰਕਾ,ਅਮਨ ਗੁਪਤਾ, ਅਮਨਦੀਪ ਸਿੰਘ, ਪਰਵੀਨ ਟੋਨੀ ਸ਼ਰਮਾਂ, ਡਿੰਪਲ ਫਰਮਾਹੀ ਸਮੇਤ ਮੈਂਬਰ ਹਾਜ਼ਰ ਸਨ।