ਬਰੇਟਾ 01,ਅਪ੍ਰੈਲ (ਸਾਰਾ ਯਹਾਂ /ਰੀਤਵਾਲ) : ਪਲਾਸਟਿਕ ਨੂੰ ਦੁਨੀਆਂ ਭਰ ਵਿੱਚ ਵੱਡੇ ਪੱਧਰ ’ਤੇ ਵਰਤਿਆ ਜਾਂਦਾ ਹੈ। ਇਹ ਇੱਕ ਅਜਿਹਾ
ਤੱਤ ਹੈ, ਜਿਹੜਾ ਆਪਣੇ ਆਪ ਕਦੇ ਵੀ ਖਤਮ ਨਹੀਂ ਹੁੰਦਾ ਹੈ ਅਤੇ ਨਾ ਹੀ ਇਹ ਮਿੱਟੀ ਵਿੱਚ ਗਲਦਾ ਹੈ।
ਪਲਾਸਟਿਕ ਦੇ ਪ੍ਰਦ¨ਸ਼ਣ ਦਾ ਸਭ ਤੋਂ ਵੱਡਾ ਤੇ ਪਹਿਲਾ ਕਾਰਨ ਪਲਾਸਟਿਕ ਦੇ ਲਿਫਾਫੇ ਹਨ, ਕਿਉਂਕਿ ਪਲਾਸਟਿਕ
ਦਾ ਬਾਕੀ ਸਾਮਾਨ ਤਾਂ ਅਸੀਂ ਫਿਰ ਵੀ ਥੋੜ੍ਹੇ ਸਮੇਂ ਤੱਕ ਵਰਤੋਂ ਵਿੱਚ ਲਿਆਉਂਦੇ ਹਾਂ, ਪਰ
ਲਿਫਾਫਿਆਂ ਨੂੰ ਤਾਂ ਇੱਕ ਵਾਰ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ। ਅੱਜ ਹਾਲਾਤ ਇਹ ਹਨ ਕਿ ਬਾਜæਾਰਾਂ
ਵਿੱਚ ਵਿਕਣ ਵਾਲੇ ਹਰ ਛੋਟੇ ਵੱਡੇ ਸਾਮਾਨ ਲਈ ਦੁਕਾਨਦਾਰਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ
ਕੀਤੀ ਜਾਂਦੀ ਹੈ। ਇਨ੍ਹਾਂ ਪਲਾਸਟਿਕ ਲਿਫਾਫਿਆਂ ਨਾਲ ਸੀਵਰੇਜ ਪ੍ਰਬੰਧ ਵਿਗੜ ਜਾਂਦਾ ਹੈ।ਇਨ੍ਹਾਂ ਦੀ ਵਰਤੋਂ
ਨਾਲ ਅਨੇਕਾਂ ਪ੍ਰਕਾਰ ਦੀਆਂ ਕੈਂਸਰ,ਸਾਹ,ਦਮਾ,ਫੇਫੜਿਆਂ ਅਤੇ ਚਮੜੀ ਵਰਗੇ ਰੋਗ ਪੈਦਾ ਹੋ ਰਹੇ ਹਨ
ਅਤੇ ਇਸ ਨੂੰ ਜਲਾਉਣ ਨਾਲ ਇਸ ਵਿਚੋਂ ਕਾਰਬਨ ਡਾਈਆਕਸਾਈਡ,ਕਾਰਬਨ ਮੋਨੋ ਆਕਸਾਈਡ,ਐਂਟੀ
ਆਕਸੀਜਨ ਜਿਹੀਆਂ ਜਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਜੋ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ।
ਪ੍ਰਸਾਸ਼ਨ ਵੱਲੋਂ ਵੀ ਕਾਗਜਾਂ ਦੀ ਖਾਨਾਪੂਰਤੀ ਕਰਨ ਲਈ ਦੁਕਾਨਾਂ
, ਰੇਹੜੀਆਂ ਵਾਲਿਆਂ ਦੇ ਚਲਾਨ ਕੱਟੇ
ਜਾਂਦੇ ਹਨ ਪਰ ਛੋਟੇ ਵਪਾਰੀਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਵੱਡੇ ਪੱਧਰ ਤੇ ਰੋਕ ਲਗਾਉਣ ਦੀ ਜਰੂਰਤ
ਕਿਉਂ ਨਹੀਂ ਸਮਝੀ ਜਾਂਦੀ ? ਸਾਡੇ ਰੋਜæਾਨਾ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਇੰਨੀ ਹੋਣ ਲੱਗੀ ਹੈ ਕਿ
ਹੌਲੀ-ਹੌਲੀ ਇਹ ਸਾਡੇ ਲਈ ਜਾਨਲੇਵਾ ਬਣ ਰਿਹਾ ਹੈ। ਪਲਾਸਟਿਕ ਦੀਆਂ ਵਸਤਾਂ ਨੇ ਸਹ¨ਲਤਾਂ ਵਿੱਚ ਜæਰ¨ਰ
ਵਾਧਾ ਕੀਤਾ ਹੈ, ਪਰ ਇਸ ਦੇ ਨੁਕਸਾਨਾਂਦੇ ਮੱਦੇਨਜæਰ ਪਲਾਸਟਿਕ ਦੀ ਵਰਤੋਂ ਵਿਰੁੱਧ ਪ੍ਰਭਾਵਸ਼ਾਲੀ
ਕਦਮ ਉਠਾਉਣ ਦੀ ਲੋੜ ਹੈ।