Corona Vaccination 1,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਦੇਸ਼ ’ਚ ਕੋਰੋਨਾ ਦੀ ਲਾਗ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਵੈਕਸੀਨ ਦੀ ਮੁਹਿੰਮ ਨੁੰ ਤੇਜ਼ ਕਰਦਿਆਂ ਹੁਣ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਵੱਡੀ ਗੱਲ ਇਹ ਹੈ ਕਿ ਸਰਕਾਰੀ ਛੁੱਟੀ ਦੇ ਦਿਨ ਵੀ ਕੋਰੋਨਾ ਵੈਕਸੀਨ ਲੱਗੇਗੀ। ਨਾਲ ਹੀ ਦੁਪਹਿਰ ਤਿੰਨ ਵਜੇ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕਰਵਾਈ।
ਅੱਜ ਤੋਂ ਦੇਸ਼ ’ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੇਕਸੀਨ ਦੇਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਦੇਸ਼ ’ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 34 ਕਰੋੜ ਹੈ। ਹਾਲੇ ਤੱਕ ਦੇਸ਼ ਵਿੱਚ ਕੋਰੋਨਾ ਵਾਰੀਅਰਜ਼, ਫ਼੍ਰੰਟਲਾਈਨ ਵਰਕਰਜ਼, ਬਜ਼ੁਰਗਾਂ ਤੇ ਗੰਭੀਰ ਬੀਮਾਰੀਆਂ ਨਾਲ ਪਹਿਲਾਂ ਤੋਂ ਜੂਝ ਰਹੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਟੀਕਾ ਲੱਗ ਰਿਹਾ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਹੁਣ 45 ਸਾਲ ਤੋਂ ਵੱਧ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਟੀਕਾਕਰਣ ਲਈ ਇੰਝ ਕਰੋ ਅਪਲਾਈ
ਟੀਕਾਕਰਣ ਲਈ http://cowin.gov.in ਰਾਹੀਂ ਐਡਵਾਂਸ ਅਪੁਆਇੰਟਮੈਂਟ ਲਿਆ ਜਾ ਸਕਦਾ ਹੈ ਤੇ ਟੀਕਾਕਰਣ ਲਈ ਆੱਨ–ਸਾਈਟ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਦੇਸ਼ ਵਿੱਚ ਹੁਣ ਤੱਕ ਵੈਕਸੀਨ ਦੀਆਂ ਛੇ ਕਰੋੜ 51 ਲੱਖ 17 ਹਜ਼ਾਰ 896 ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ।
ਟੀਕਾਕਰਣ ਲਈ ਰਜਿਸਟ੍ਰੇਸ਼ਨ ਕਿਵੇਂ ਕਰਵਾਈਏ?
1. ਲਾਭਪਾਤਰੀ COWIN ਪੋਰਟਲ ਜਾਂ ਆਰੋਗਯ–ਸੇਤੂ ਐਪ ਉੱਤੇ ਰਜਿਸਟ੍ਰੇਸ਼ਨ ਜਾਂ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹਨ।
2. ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਤੇ ਨੈਸ਼ਨਲ ਹੈਲਥ ਅਥਾਰਟੀ ਦੀ ਵੈੰਬਸਾਈਟ ਉੱਤੇ ਵੀ ਨਾਗਰਿਕਾਂ ਨੂੰ ਰਜਿਸਟ੍ਰੇਸ਼ਨ ਤੇ ਅਪੁਆਇੰਟਮੈਂਟ ਲਈ ਯੂਜ਼ਰ–ਗਾਈਡ ਦਿੱਤੀ ਗਈ ਹੈ।
3. Co-WIN ਉੱਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਆਪਣਾ ਮੋਬਾਇਲ ਨੰਬਰ ਦਰਜ ਕਰੋ ਤੇ Send OTP ਆਇਕੌਨ ਉੱਤੇ ਕਲਿੱਕ ਕਰੋ। ਫਿਰ ਫ਼ੋਨ ਉੱਤੇ ਪ੍ਰਾਪਤ OTP ਦਰਜ ਕਰੋ ਤੇ ਵੈਰੀਫ਼ਾਈ ਬਟਨ ਉੱਤੇ ਕਲਿੱਕ ਕਰੋ।
4. Aarogaya Setu ਰਜਿਸਟ੍ਰੇਸ਼ਨ ਕਰਵਾਉਣ ਲਈ CoWIN ਟੈਬ ਉੱਤੇ ਜਾਓ, ਟੀਕਾਕਰਣ ਟੈਬ ਉੱਤੇ ਟੈਪ ਕਰੋ ਤੇ Proceed ਉੱਤੇ ਕਲਿੱਕ ਕਰੋ। ਰਜਿਸਟ੍ਰੇਸ਼ਨ ਫ਼ਾਰਮ ਵਿੱਚ ਡਿਟੇਲ ਭਰੋ। ਰਜਿਸਟ੍ਰੇਸ਼ਨ ਹੋ ਜਾਣ ਤੋਂ ਬਾਅਦ ਤੁਹਾਨੁੰ ਇੱਕ ਕਨਫ਼ਰਮ ਮੈਸੇਜ ਮਿਲੇਗਾ।
5. ਇੱਕ ਵਿਅਕਤੀ, ਜਿਸ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਉਹ ਇੱਕ ਮੋਬਾਇਲ ਨੰਬਰ ਉੱਤੇ ਚਾਰ ਵਿਅਕਤੀਆਂ ਨੂੰ ਲਿੰਕ ਕਰ ਸਕਦਾ ਹੈ।
6. ਲਾਭਪਾਤਰੀ ਦੂਜੀ ਖ਼ੁਰਾਕ ਲਈ ਪੋਰਟਲ ਜਾਂ ਮੋਬਾਇਲ ਐਪਲੀਕੇਸ਼ਨ ਰਾਹੀਂ ਅਪੁਆਇੰਟਮੈਂਟ ਨੂੰ ਰੀਸ਼ਡਿਯੂਲ ਜਾਂ ਰੱਦ ਕਰ ਸਕਦੇ ਹਨ। ਹਰੇਕ ਟੀਕਾਕਰਣ ਦਾ ਇੱਕ ਡਿਜੀਟਲ ਰਿਕਾਰਡ ਰੱਖਿਆ ਜਾ ਰਿਹਾ ਹੈ।
7. ਜੇ ਤੁਸੀਂ ਰੀਸ਼ਡਿਯੂਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦੋਬਾਰਾ ਆਪਣੇ ਮੋਬਾਇਲ ਨੰਬਰ ਤੋਂ ਲੌਗ–ਇਨ ਕਰ ਸਕਦੇ ਹੋ, OTP ਦਰਜ ਕਰ ਸਕਦੇ ਹੋ ਤੇ ‘ਐਕਸ਼ਨ’ ਕਾੱਲਮ ਦੇ ਹੇਠਾਂ ਐਡਿਟ (Edit) ਆਇਕੌਨ ਉੱਤੇ ਕਲਿੱਕ ਕਰ ਕੇ ਤਬਦੀਲ ਕਰ ਸਕਦੇ ਹੋ।
8. ਵੈਕਸੀਨੇਸ਼ਨ ਦੀ ਪ੍ਰੋਸੈੱਸ ਪੂਰੀ ਹੋ ਜਾਣ ’ਤੇ ਇੱਕ ਡਿਜੀਟਲ ਸਰਟੀਫ਼ਿਕੇਟ ਪੋਰਟਲ ਜਾਂ ਐਪ ਉੱਤੇ ਭੇਜਿਆ ਜਾਵੇਗਾ, ਉਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।