ਬੋਹਾ 31 ਮਾਰਚ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ)-ਕਿਸਾਨੀ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਬਲਕਿ ਇਕ ਜਨ ਅੰਦੋਲਨ ਹੈ ਜਿਸ ਵਿੱਚ ਹਰ ਵਰਗ ਦੇ ਲੋਕਾਂ ਨੂੰ ਵੱਧ ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਸਮੇਂ ਦੀ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਵੇ ।ਉਕਤ ਵਿਚਾਰਾਂ ਦਾ ਪ੍ਰਗਟਾਵਾ ਬੋਹਾ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਨੌਜਵਾਨ ਗੁਰਮੀਤ ਸਿੰਘ ਨੇ ਕੀਤਾ ।ਜੋ ਬੇਸ਼ੱਕ ਇਕ ਅਪਾਹਜ ਹੈ ਤੇ ਦਲਿਤ ਵਰਗ ਨਾਲ ਸੰਬੰਧ ਰੱਖਦਾ ਹੈ ਪਰ ਪਰ ਕਿਸਾਨੀ ਸੰਘਰਸ਼ ਨਾਲ ਸਬੰਧਤ ਹਰ ਪ੍ਰੋਗਰਾਮ ਵਿਚ ਮੁੱਢਲੀ ਕਤਾਰ ਵਿੱਚ ਸ਼ਾਮਲ ਹੋਣਾ ਉਹ ਆਪਣਾ ਫਰਜ਼ ਸਮਝਦਾ ਹੈ ।ਗੁਰਮੀਤ ਸਿੰਘ ਨੇ ਆਖਿਆ ਕਿ ਬੇਸ਼ੱਕ ਦੂਰ ਦੁਰਾਡੇ ਕਿਸਾਨ ਮੋਰਚਿਆਂ ਅਤੇ ਧਰਨਿਆਂ ਵਿੱਚ ਜਾਣ ਸਮੇਂ ਉਸ ਨੂੰ ਅਪਾਹਜ ਹੋਣ ਕਾਰਨ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਸ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਕਦੇ ਵੀ ਹਾਰ ਨਹੀਂ ਮੰਨਦਾ ਗੁਰਮੀਤ ਸਿੰਘ ਨੇ ਆਖਿਆ ਕਿ ਮੇਰੇ ਕੋਲ ਜ਼ਮੀਨ ਤਾਂ ਨਹੀਂ ਪਰ ਜ਼ਮੀਰ ਜਾਗਦਾ ਹੈ ਇਸ ਲਈ ਮੈਂ ਕਿਸਾਨ ਸੰਘਰਸ਼ਾਂ ਦਾ ਹਿੱਸਾ ਬਣਦਾ ਹਾਂ ਕਿਉਂਕਿ ਇਕ ਕਹਾਵਤ ਹੈ ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਅੱਜ ਕੇਂਦਰ ਦੀ ਸਰਕਾਰ ਔਰੰਗਜ਼ੇਬ ਤੋਂ ਵੀ ਵੱਧ ਜ਼ੁਲਮ ਕਰਨ ਤੇ ਤੁਲੀ ਹੋਈ ਹੈ ਜਿਸ ਦਾ ਮੂੰਹ ਤੋੜ ਜਵਾਬ ਦੇਣ ਲਈ ਸਾਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਹੋਵੇਗੀ ।ਜ਼ਿਕਰਯੋਗ ਹੈ ਕਿ ਨੌਜਵਾਨ ਗੁਰਮੀਤ ਸਿੰਘ ਕਿਸਾਨੀ ਸੰਘਰਸ਼ ਤੋਂ ਪਹਿਲਾਂ ਬੋਹਾ ਖੇਤਰ ਨਾਲ ਸਬੰਧਤ ਸਮੱਸਿਆਵਾਂ ਹੱਲ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਕੋਸ਼ਿਸ਼ਾਂ ਕਰ ਕੇ ਕਈ ਸਮਾਜ ਸੁਧਾਰਕ ਕੰਮ ਕਰ ਚੁੱਕਾ ਹੈ ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਪ੍ਰਸ਼ੋਤਮ ਸਿੰਘ ਗਿੱਲ ਅਤੇ ਬਲਾਕ ਪ੍ਰਧਾਨ ਜਸਕਰਨ ਸਿੰਘ ਸ਼ੇਰਖਾਂ ਨੇ ਆਖਿਆ ਕਿ ਗੁਰਮੀਤ ਸਿੰਘ ਗੁਰਮੀਤ ਸਿੰਘ ਉਨ੍ਹਾਂ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੈ ਜੋ ਅੱਜ ਵੀ ਕਿਸਾਨੀ ਸੰਘਰਸ਼ ਤੋਂ ਦੂਰ ਹਨ ਕਿਉਂ ਕੇ ਬੇਸ਼ੱਕ ਗੁਰਮੀਤ ਸਿੰਘ ਨੂੰ ਸਿਹਤ ਪੱਖੋਂ ਕੁਝ ਸਮੱਸਿਆਵਾਂ ਹਨ ਪਰ ਫੇਰ ਵੀ ਉਹ ਕਿਸਾਨੀ ਮੋਰਚਿਆਂ ਅਤੇ ਦਲਿਤ ਵਰਗ ਨਾਲ ਸਬੰਧਤ ਸਕੂਲਾਂ ਵਿਚ ਵਧ ਚਡ਼੍ਹ ਕੇ ਹਿੱਸਾ ਲੈਂਦਾ ਹੈ