ਬੁਢਲਾਡਾ 29,ਮਾਰਚ (ਸਾਰਾ ਯਹਾਂ /ਅਮਨ ਮਹਿਤਾ) : ਬਾਲ ਭਲਾਈ ਕਮੇਟੀ ਮਾਨਸਾ ਅਤੇ ਬਾਲ ਸੁਰਖਿਆ ਯੂਨਿਟ ਅਤੇ ਚਾਈਲਡ ਲਾਈਨ ਮਾਨਸਾ ਨੇ ਛਾਪਾਮਾਰੀ ਦੌਰਾਨ ਇਕ ਬੱਚਾ ਸਮੀਮ ਪੁੱਤਰ ਕਾਲੀਮ ਕਿਸ਼ਨਗੰਜ ਬਿਹਾਰ ਦਾ ਮਿਲਿਆ ਪੁੱਛ ਪੜਤਾਲ ਦੌਰਾਨ ਪਤਾ ਲਗਾ ਕਿ ਇਹ ਬੱਚਾ ਆਪਣੇ ਮਾਤਾ ਪਿਤਾ ਤੋਂ ਰੁਸ ਕਿ ਆਪਣੇ ਰਿਸ਼ਤੇਦਾਰ ਨਾਲ ਆ ਗਿਆ ਹੈ।ਇਸ ਦੀ ਉਮਰ ਤਕਰੀਬਨ 14 ਸਾਲ ਸੀ।ਇਸ ਦੇ ਮਾਪੇ ਨਾਲ ਤਾਲ ਮੇਲ ਕਰ ਕੇ ਬਚੇ ਦੇ ਪਿਤਾ ਨੂੰ ਬੁਢਲਾਡਾ ਵਿਖੇ ਬੁਲਾਇਆ ਗਿਆ।ਜਾਚ ਪੜਤਾਲ ਤੋਂ ਬਾਦ ਬੱਚਾ ਪਿਤਾ ਦੇ ਹਵਾਲੇ ਕਰ ਦਿਤਾ। ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਬੱਚੇ ਅਤੇ ਉਸ ਦੇ ਪਿਤਾ ਨੂੰ ਆਨ ਜਾਣ ਦਾ ਖਰਚਾ ਦਿੱਤਾ ਗਿਆ।ਇਸ ਟੀਮ ਵਿੱਚ ਬਲ਼ਦੇਵ ਕੱਕੜ ,ਬਾਬੂ ਸਿੰਘ ਮਾਨ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ,ਰਾਜਿੰਦਰ ਵਰਮਾ ਬਾਲ ਸੁਰਿਖਆ ਯੂਨਿਟ ,ਚਾਈਲਡ ਲਾਈਨ ਮਾਨਸਾ ਤੋਂ ਕਮਲਦੀਪ ਜਿੱਲਾ ਕੋਆਰਡੀਨੇਟਰ ,ਸੰਦੀਪ ,ਆਦਿਤਿਆ ਮਾਤਾ ਗੁਜਰੀ ਜੀ ਭਲਾਈ ਕੇਂਦਰ ਤੋਂ ਮਾਸਟਰ ਕੁਲਵੰਤ ਸਿੰਘ ,ਨੱਥਾ ਸਿੰਘ,ਪੰਜਾਬ ਪੁਲਿਸ ਤੋਂ ਏ ਐਸ ਆਈ ਰੈਸ਼ਮ ਸਿੰਘ ਅਤੇ ਹੋਰ ਮੁਲਾਜ਼ਿਮ ਹਾਜ਼ਰ ਸਨ।