*ਮਾਪੇ-ਵਿਦਿਆਰਥੀਆਂ,ਸਕੂਲ ਸਟਾਫ ਅਤੇ ਪ੍ਰਬੰਧਕ ਸੂਬਾ ਸਰਕਾਰ ਖਿਲਾਫ ਗਰਜੇ*

0
54

ਸਰਦੂਲਗੜ੍ਹ/ਝੁਨੀਰ 28 ,ਮਾਰਚ (ਸਾਰਾ ਯਹਾਂ /ਬਲਜੀਤ ਪਾਲ): ਵੀਹ ਮਾਰਚ ਤੋਂ ਅਚਾਨਕ ਬੰਦ ਕੀਤੇ ਸਕੂਲ ਖੁਲ੍ਹਵਾਉਂਣ , ਵਿਦਿਆਰਥੀਆ ਦੀਆਂ ਰੱਦ ਕੀਤੀਆਂ ਸਨਾਲਾ ਪ੍ਰੀਖਿਆਵਾਂ ਮੁੜ ਚਾਲੂ ਕਰਵਾਉਂਣ ਲਈ ਅੱਜ ਝੁਨੀਰ ਵਿਖੇ ਨਿੱਜੀ ਸਕੂਲ ਸੰਯੁਕਤ ਮੋਰਚਾ ਦੇ ਸੱਦੇ ਤੇ ਭਾਰੀ ਇਕੱਠ ਹੋਇਆ। ਭਾਰੀ ਇਕੱਠ ਕਰਕੇ ਸਕੂਲ ਖੋਲ੍ਹਣ ਦੀ ਮੰਗ ਕਰਨ ਵਾਲਿਆਂ ਵਿੱਚ ਮਾਪੇ, ਸਕੂਲ ਮੁਖੀ, ਅਧਿਆਪਕ, ਵਿਦਿਆਰਥੀ, ਵੈਨ ਚਾਲਕ ,ਕਿਸਾਨ ਯੁਨੀਅਨਾਂ ,ਸਮਾਜ ਸੇਵੀ ਅਤੇ ਸਰਕਾਰੀ ਸਕੂਲਾਂ ਦੀਆਂ ਵੱਖ-ਵੱਖ ਅਧਿਆਪਕ ਯੁਨੀਅਨਾਂ ਨੇ ਸਮੂਲੀਅਤ ਕੀਤੀ । ਬੁਲਾਰਿਆਂ ਨੇ ਦੋਸ਼ ਲਗਾਏ ਕਿ ਪੰਜਾਬ ਸਰਕਾਰ ਨੇ ਇੱਕ ਗਿਣੀ ਮਿਥੀ ਰਾਜਨੀਤਿਕ ਚਾਲ ਤਹਿਤ ਕੇਂਦਰ ਸਰਕਾਰ ਦੇ ਇਸ਼ਾਰੇਤੇ ਕਿਸਾਨੀ ਸੰਘਰਸ਼ ਨੂੰ ਮੱਠਾ ਪਾਉਂਣ ਲਈ ਸਕੂਲ ਬੰਦ ਕਰਨ ਵਾਲੀ ਚਾਲ ਚੱਲੀ ਹੈ। ਉਨ੍ਹਾਂ ਕਿਹਾ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਨਾਲ ਜਿੱਥੇ ਪੰਜਾਬ ਦੇ ਪੰਜਾਹ ਲੱਖ ਸਕੂਲੀ ਵਿਦਿਆਰਥੀਆਂ ਅਤੇ ਦਸ ਲੱਖ ਤੋਂ ਵੀ ਜਿਆਦਾ ਕਾਲਜਾਂ ਅਤੇ ਯੁਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਹੋ ਕੇ ਰਹਿ ਗਈ ਹੈ ਉੱਥੇ ਹੀ ਵਿਦਿਆਰਥੀਆਂ ਦਾ ਭਵਿੱਖ ਵੀ ਦਾਅ ‘ਤੇ ਲਾ ਦਿੱਤਾ ਗਿਆ ਹੈ। ਸੰਯੁਕਤ ਮੋਰਚਾ ਦੇ ਪ੍ਰਧਨ ਜ਼ਸਵਿੰਦਰ ਸਿੰਘ ਜ਼ੌੜਕੀਆਂ, ਗੌਰਮਿੰਟ ਟੀਚਰ ਯੁਨੀਅਨ ਦੇ ਨਰਿੰਦਰ ਸਿੰਘ ਮਾਖਾ , ਡੈਮੋਕਰੇਟਿਕ ਟੀਚਰ ਫਰੰਟ ਦੇ ਹੰਸਾ ਸਿੰਘ , ਕਿਸਾਨ ਯੁਨੀਅਨ ਸਿੱਧੂਪੁਰ ਦੇ ਮਲੂਕ ਸਿੰਘ ਹੀਰਕਾ , ਕਿਸਾਨ ਆਗੂ ਪੰਜਾਬ ਸਿੰਘ ਤਲਵੰਡੀ ਅਕਲੀਆ , ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਮਨਜੀਤ ਸਿੰਘ ਉੱਲਕ , ਮਾਪੇ ਆਗੂ ਜਗਸੀਰ ਸਿੰਘ ਘੁਰਕਣੀ , ਵਕੀਲ ਗੁਰਵਿੰਦਰ ਸਿੰਘ ਝੰਡੂਕੇ, ਬੇਰੁਜਗਾਰ ਯੁਨੀਅਨ ਆਗੂ ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਮੈਡਮ ਜਗਜੀਤ ਕੌੌਰ ਧਾਲੀਵਾਲ ਅਤੇ ਕਾਲਜ ਵਿਦਿਆਰਥੀ ਯੁਨੀਅਨ ਦੇ ਆਗੂ ਗਗਨਦੀਪ ਸਿੰਘ ਨੇ ਕਿਹਾ ਜਦੋਂ ਪੰਜਾਬ ਚ ਲੱਖਾਂ ਦੇ ਇਕੱਠ ਵਾਲੀਆਂ ਰਾਜਨੀਤਿਕ ਰੈਲੀਆਂ, ਧਾਂਰਮਿਕ ਸਮਾਗਮ, ਮੇਲੇ,ਅਤੇ ਧਰਨੇ ਰੈਲੀਆਂ ਬਿਨਾਂ ਕਿਸੇ ਰੋਕ ਟੋਕ ਹੋ ਰਹੀਆਂ ਨੇ ਫਿਰ ਸਕੂਲਾਂਚ ਦਸ-ਦਸ, ਵੀਹ-ਵੀਹ ਵਿਦਿਆਰਥੀਆਂ

ਦੇ ਵੱਖੋ ਵੱਖਰੇ ਕਮਰਿਆਂ ਚ ਬੈਠ ਕੇ ਪੜ੍ਹਾਈ ਕਰਨਤੇ ਪਾਬੰਦੀ ਕਿਉਂ।ਬੁਲਾਰਿਆਂ ਦੋਸ਼ ਲਗਾਇਆ ਕਿ ਹਰ ਫਰੰਟ ਤੇ ਫੇਲ੍ਹ ਰਹੀ ਕੈਪਟਨ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਨਕਾਮੀਆਂ ਛੁਪਾਉਂਣ ਲਈ ਸਭ ਚਾਲਾਂ ਚੱਲ ਰਹੀ ਹੈ।ਸਕੂਲ ਯੁਨੀਅਨ ਦੇ ਸੂਬਾ ਆਗੂ ਹਰਦੀਪ ਸਿੰਘ ਜਟਾਣਾ , ਭੁਪਿੰਦਰ ਸਿੰਘ ਸੰਧੂ, ਸਰਬਜੀਤ ਸਿੰਘ , ਮੱਖਣ ਸਿੰਘ ਨੇ ਕਿਹਾ ਇੱਕ ਪਾਸੇ ਸਿੱਖਿਆ ਬੋਰਡ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫੀਸ ਦੇ ਨਾਮ ਤੇ ਡੇਢ ਅਰਬ ਇਕੱਠਾ ਕਰ ਰਿਹਾ ਹੈ ਪਰ ਦੂਸਰੇ ਪਾਸੇ ਸਿੱਖਿਆ ਵਿਭਾਗ ਐਨ ਮੌਕੇ ਤੇ ਸਲਾਨਾ ਪ੍ਰੀਖਿਆਵਾਂ ਰੱਦ ਕਰਨ ਦੇ ਐਲਾਣ ਕਰ ਰਹੀ ਹੈ।ਮਾਪਿਆਂ ਦੇ ਆਗੂ ਜਗਸੀਰ ਸਿੰਘ ਘੁਰਕਣੀ ਅਤੇ ਕਿਸਾਨ ਆਗੂਆਂ ਮਲੂਕ ਸਿੰਘ ਹੀਰਕਾ ਨੇ ਆਪਣੇ ਸੰਬੋਧਨਚ ਐਲਾਣ ਕੀਤਾ ਜੇਕਰ ਪੰਜਾਬ ਸਰਕਾਰ ਸਕੂਲ ਬੰਦੀ ਦੀ ਤਰੀਖ ਇਕੱਤੀ ਮਾਰਚ ਤੋਂ ਵੀ ਅੱਗੇ ਵਧਾਉਂਦੀ ਹੈ ਤਾਂ ਅਸੀਂ ਆਪਣੇ ਬੱਚਿਆਂ ਨੂੰ ਖੁਦ ਸਕੂਲ ਛੱਡ ਕੇ ਆਵਾਂਗੇ ਅਤੇ ਅਧਿਆਪਕਾਂ ਨੂੰ ਸਲਾਨਾ ਪ੍ਰੀਖਿਆਵਾਂ ਲੈਣ ਦੀ ਅਪੀਲ ਕਰਾਂਗੇ। ਕਿਸਾਨ ਯੁਨੀਅਨਾਂ ਦੇ ਨੁਮਾਇੰਦਿਆਂ ਐਲਾਣ ਕੀਤਾ ਜੇਕਰ ਪ੍ਰਸਾਸ਼ਨ ਪਹਿਲੀ ਅਪ੍ਰੈਲ ਤੋਂ ਖੋਲ੍ਹੇ ਜਾ ਰਹੇ ਸਕੂਲਾਂ ਨੂੰ ਬੰਦ ਕਰਵਾਉਂਣ ਦੀ ਕੋਸ਼ਿਸ਼ ਕਰੇਗੀ ਤਾਂ ਉਹ ਪ੍ਰਸਾਸ਼ਨ ਨਾਲ ਦੋ ਹੱਥ ਕਰਨਗੇ । ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਵਿਰੁਧ ਪ੍ਰਦਰਸ਼ਨ ‘ਚ ਸ਼ਾਮਿਲ ਹਜਾਰਾਂ ਦੀ ਤਦਾਦ ਮਾਪਿਆਂ ਅਤੇ ਆਮ ਲੋਕਾਂ ਨੇ ਹੱਥ ਖੜ੍ਹੇ ਕਰਕੇ ਅਤੇ ਅਤੇ ਨਾਅਰੇ ਲਗਾ ਕੇ ਸਕੂਲ ਖੋਲ੍ਹੇ ਜਾਣ ਦੇ ਐਲਾਣ ਦਾ ਸਮਰਥਨ ਕੀਤਾ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਜਥੇੰਬਦੀਆਂ ਦੇ ਆਗੂਆਂ ਕਿਹਾ ਪਹਿਲਾਂ ਸਰਕਾਰ ਨੇ ਸਿੱਖਿਆ ਮਾਰੂ ਨੀਤੀਆਂ ਨਾਲ ਸਰਕਾਰੀ ਸਕੂਲਾਂ ਦਾ ਭੱਠਾ ਬੈਠਾਇਆ ਅਤੇ ਹੁਣ ਇਨ੍ਹਾਂ ਨੇ ਨਿੱਜੀ ਸਕੂਲ ਖੋਲ੍ਹ ਕੇ ਆਪਣਾ ਰੁਜਗਾਰ ਚਲਾ ਰਹੇ ਬੇਰੁਜਗਾਰ ਉੱਦਮੀ ਨੌਜਵਾਨਾਂ ਨੂੰ ਮਾਰ ਕੇ ਸਾਰੀ ਸਿੱਖਿਆ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਲਈ ਨਵੇਂ ਹੱਥ ਕੰਡੇ ਅਪਣਾਉਂਣੇ ਸ਼ੁਰੂ ਕਰ ਦਿੱਤੇ ਹਨ।ਆਗੂਆਂ ਮੰਗ ਕੀਤੀ ਕਿ ਬਾਕੀ ਅਦਾਰਿਆਂ ਅਤੇ ਦਫ਼ਤਰਾਂ ਵਾਂਗ ਸਕੂਲ ਵੀ ਤੁਰੰਤ ਖੋਲ੍ਹੇ ਜਾਣ।

LEAVE A REPLY

Please enter your comment!
Please enter your name here