ਨਵੀਂ ਦਿੱਲੀ 28 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਕੇ ਇਰਾਦਿਆਂ ਵਾਲੀ ਸ਼ਖ਼ਸੀਅਤ ਦੱਸਿਆ ਹੈ। ਇੱਕ ਇੰਟਰਵਿਊ ਦੌਰਾਨ ਜਦੋਂ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹੜੀ ਗੁਣ ਜਾਂ ਚੀਜ਼ ਪਸੰਦ ਕਰਦੇ ਹਨ? ਇਸ ਲਈ ਉਨ੍ਹਾਂ ਬਿਨ੍ਹਾਂ ਕਿਸੇ ਝਿਜਕ ਦੇ ਇਕ ਸਿੱਧਾ ਜਵਾਬ ਦਿੱਤਾ ਕਿ ਮੋਦੀ ਦ੍ਰਿੜਤਾ ਵਾਲੇ ਆਦਮੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਮੋਦੀ ਜੀ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਤੋਂ ਅਸੀਂ ਦੋਵੇਂ ਮੁੱਖ ਮੰਤਰੀ ਸੀ। 2000 ਅਤੇ 2007 ਦੇ ਵਿਚਕਾਰ, ਜਦੋਂ ਮੈਂ ਪੰਜਾਬ ਦਾ ਮੁੱਖ ਮੰਤਰੀ ਸੀ, ਨਰਿੰਦਰ ਮੋਦੀ ਗੁਜਰਾਤ ਦੀ ਅਗਵਾਈ ਕਰ ਰਹੇ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਿੰਦਗੀ ਪ੍ਰਤੀ ਮੋਦੀ ਦਾ ਵੱਖਰਾ ਨਜ਼ਰੀਆ ਹੈ ਭਾਵੇਂ ਤੁਸੀਂ ਸਹਿਮਤ ਨਹੀਂ ਹੋ, ਪਰ ਮੋਦੀ ਪੱਕੇ ਇਰਾਦੇ ਵਾਲੇ ਆਦਮੀ ਹਨ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਮੋਦੀ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਇੱਕ ਚੀਜ ਜੋ ਮੈਂ ਸਚਮੁੱਚ ਪੀਐਮ ਮੋਦੀ ਬਾਰੇ ਪਸੰਦ ਕਰਦਾ ਹਾਂ ਉਹ ਇਹ ਹੈ ਕਿ ਉਹ ਆਪਣੇ ਦਿਮਾਗ ਵਿੱਚ ਸਪੱਸ਼ਟ ਹਨ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ ਅਤੇ ਇਸ ਨਾਲ ਉਹ ਅੱਗੇ ਵਧਦੇ ਹਨ। ਇਸ ਵਿਚ ਕੋਈ ਭਟਕਣਾ ਨਹੀਂ ਹੈ। ਮੈਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਾਂ। ਮੈਂ ਉਨ੍ਹਾਂ ਦੀਆਂ ਖੇਤੀਬਾੜੀ ਨੀਤੀਆਂ ਨਾਲ ਸਹਿਮਤ ਨਹੀਂ ਹਾਂ। ਮੈਂ ਦੇਸ਼ ਨੂੰ ਹਿੰਦੂਤਵ ਰਾਸ਼ਟਰ ਬਣਾਉਣ ਦੀ ਨੀਤੀ ਤੋਂ ਸਹਿਮਤ ਨਹੀਂ ਹਾਂ।’