ਪੰਜਾਬ ਦੇ 11 ਜ਼ਿਲ੍ਹਿਆਂ ’ਚ ਕਰਫ਼ਿਊ, ਸਰਕਾਰ ਦੀਆਂ ਨਵੀਆਂ ਕੋਰੋਨਾ ਹਦਾਇਤਾਂ

0
222

ਚੰਡੀਗੜ੍ਹ 28 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਦੇਸ਼ ’ਚ ਕੋਰੋਨਾ ਵਾਇਰਸ ਦੀ ਲਾਗ ਇੱਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੀ ਹੈ। ਕੋਰੋਨਾ ਤੋਂ ਜਿਹੜੇ 12 ਰਾਜ ਸਭ ਤੋਂ ਵੱਧ ਪ੍ਰਭਾਵਿਤ ਵਿਖਾਈ ਦੇ ਰਹੇ ਹਨ, ਉਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ’ਚ ਵਧਦੀ ਜਾ ਰਹੀ ਕੋਰੋਨਾ ਲਾਗ ਦੇ ਮਾਮਲਿਆਂ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ 11 ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫ਼ਿਊ ਲਾ ਦਿੱਤਾ ਹੈ, ਉੱਥੇ ਨਵੀਂਆਂ ਕੋਰੋਨਾ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ।

ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ 31 ਮਾਰਚ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਕਰਨਦਾ ਫ਼ੈਸਲਾ ਕੀਤਾ ਗਿਆ ਹੈ। ਸਿਨੇਮਾ ਹਾਲ ਕੇਵਲ 50 ਫ਼ੀਸਦੀ ਸਮਰੱਥਾ ਨਾਲ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਮਾਲ ਅੰਦਰ ਇੱਕ ਸਮੇਂ ’ਚ 100 ਤੋਂ ਵੱਧ ਲੋਕ ਮੌਜੂਦ ਨਹੀਂ ਰਹਿ ਸਕਦੇ। ਸਰਕਾਰ ਨੇ ਹੋਲੀ ਦੇ ਤਿਉਹਾਰ ਕਾਰਣ ਘਰਾਂ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਘਰਾਂ ਵਿੱਚ ਹੁਣ 10 ਤੋਂ ਵੱਧ ਮੁਲਾਕਾਤੀ ਨਹੀਂ ਆ ਸਕਦੇ।

ਪਿਛਲੀ ਵਾਰ ਵਾਂਗ ਇਸ ਸਾਲ ਵੀ ਵਿਆਹਾਂ ਤੇ ਅੰਤਿਮ ਸਸਕਾਰ ਮੌਕੇ 20 ਤੋਂ ਵੱਧ ਲੋਕਾਂ ਦੀ ਮੌਜੂਦਗੀ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਗਲੇ 22 ਹਫ਼ਤਿਆਂ ਤੱਕ ਘਰਾਂ ਵਿੱਚ ਰਹਿਣ ਲਈ ਕਿਹਾ ਹੈ ਤੇ ਨਾਲ ਹੀ ਕੋਈ ਸਮਾਜਕ ਗਤੀਵਿਧੀਆਂ ਨਾ ਕਰਨ ਦੀ ਅਪੀਲ ਕੀਤੀ ਹੈ।

11 ਜ਼ਿਲ੍ਹਿਆਂ ਵਿੱਚ ਸਿਨੇਮਾ ਹਾੱਲ ਮਲਟੀਪਲੈਕਸ, ਰੈਸਟੋਰੈਂਟ, ਮਾਲ ਐਤਵਾਰ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਉਦਯੋਗ ਤੇ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਲੋਕਾਂ ਨੂੰ ਹੁਣ ਜ਼ਰੂਰੀ ਕੰਮ ਆਨਲਾਈਨ ਕਰਨ ਲਈ ਜਾਗਰੂਕ ਕੀਤਾ ਜਾਵੇਗਾ। 31 ਮਾਰਚ ਤੋਂ ਮੁੜ ਰੀਵਿਊ ਬੈਠਕ ਹੋਵੇਗੀ।

LEAVE A REPLY

Please enter your comment!
Please enter your name here