ਨਿਊ ਢੰਡਾਲ ਨਹਿਰ ਚ ਪਿਆ ਪਾੜ 200 ਏਕੜ ਕਣਕ ਦੀ ਫਸਲ ਚ ਭਰਿਆ ਪਾਣੀ

0
23

ਸਰਦੂਲਗੜ੍ਹ 26 ,ਮਾਰਚ (ਸਾਰਾ ਯਹਾਂ /ਬਲਜੀਤ ਪਾਲ ): ਭਾਖੜਾ ਮੇਨ ’ਚੋਂ ਨਿਕਲਦੀ ਨਿਊ ਢੰਡਾਲ ਨਹਿਰ ’ਚ ਪਾਣੀ ਦੇ ਵੱਧ ਦਬਾਅ ਕਾਰਨ ਪਿੰਡ ਆਹਲੂਪੁ ਕੋਲ 20 ਫੁੱਟ ਦਾ ਪਾੜ ਪੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਕਿਸਾਨਾਂ ਦੀ ਤਕਰੀਬਨ 200 ਏਕੜ ਖੜ੍ਹੀ ਕਣਕ ਦੀ ਫਸਲ ਪਾਣੀ ਨਾਲ ਭਰ ਗਈ। ਇਸ ਸਬੰਧੀ ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਰਾਜ ਵਿੱਚੋ ਆਉਂਦੀ ਸੁਖਚੈਨ ਨਹਿਰ ਜਿਸ ਨਾਲ ਜ਼ਿਆਦਾਤਰ ਹਰਿਆਣਾ ਰਾਜ ਦੇ ਖੇਤਾਂ ਨੂੰ ਪਾਣੀ ਦੀ ਸਿੰਚਾਈ ਕੀਤੀ ਜਾਂਦੀ ਹੈ ਅਤੇ ਨਿਊਂ ਢੰਡਾਲ ਨਹਿਰ ਜਿਸ ਨਾਲ ਪੰਜਾਬ ਦੇ ਰਕਬੇ ਦੀ ਸਿੰਚਾਈ ਕੀਤੀ ਜਾਂਦੀ ਹੈ ਦੀ ਆਪਸ ਵਿੱਚ ਕਰਾਸਿੰਗ ਪਿੰਡ ਆਹਲੂਪੁਰ ਨੇੜੇ ਹੁੰਦੀ ਹੈ। ਸੁਖਚੈਨ ਨਹਿਰ ਜੋ ਨਿਊਂ ਢੰਡਾਲ ਨਹਿਰ ਦੇ ਥੱਲੇ ਦੀ ਨਿਕਲਦੀ ਹੈ,ਦੀ ਪੂਰੀ ਤਰਾਂ ਸਫਾਈ ਨਾ ਹੋਣ ਕਾਰਣ ਨਹਿਰ ਵਿੱਚ ਰੁੜ ਕੇ ਆਉਂਦੀਆਂ ਲਕੜਾਂ,ਮਰੇ ਜਾਨਵਰ ਅਤੇ ਹੋਰ ਘਾਹ ਫੂਸ ਨਾਲ ਨਿਊਂ ਢੰਡਾਲ ਦੇ ਸਾਈਫਨ ਵਿੱਚ ਫੱਸ ਕੇ ਡਾਫ ਲੱਗ ਗਈ, ਜਿਸ ਨਾਲ ਪਾਣੀ ਦਾ ਵਹਾਅ ਰੁਕ ਗਿਆ ਅਤੇ ਓਵਰ ਫਲੋਅ ਹੋ ਕੇ ਨਿਊਂ ਢੰਡਾਲ ਨਹਿਰ ਵਿੱਚ ਪੈ ਗਿਆ ਅਤੇ ਪਾਣੀ  ਦਾ ਦਬਾਅ ਵੱਧਣ ਕਾਰਣ ਨਹਿਰ ਟੁੱਟ ਗਈ। ਜਿਸ ਨਾਲ ਕਿਸਾਨ ਚਤਰ ਸਿੰਘ, ਜੋਗਾ ਸਿੰਘ,ਰਾਜੂ ਸਿੰਘ,ਭਗਵੰਤ ਸਿੰਘ,ਸੁਲਤਾਨਵੀਰ ਸਿੰਘ,ਸਤਨਾਮ ਸਿੰਘ ਅਤੇ ਹੋਰ ਕਈ ਕਿਸਾਨਾਂ ਦੀ ਸੈਂਕੜੇ ਏਕੜ ਖੜ੍ਹੀ ਫਸਲ ਦਾ ਨੁਕਸਾਨ ਹੋ  ਗਿਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸੁਖਚੈਨ ਨਹਿਰ ਦੀ ਪੂਰੀ ਤਰ੍ਹਾਂ ਸਫਾਈ ਕਰਕੇ ਸਾਈਫਨ ਕੋਲੋ ਨਹਿਰ ਨੂੰ ਹੋਰ ਚੌੜਾ ਕੀਤਾ ਜਾਵੇ। ਜਿਸ ਨਾਲ ਪਾਣੀ ਦਾ ਵਹਾਅ ਨਿਰਵਿਘਨ ਚਲਦਾ ਰਹੇ। ਮੌਕੇ ਤੇ ਪਹੁੰਚੇ ਸਬੰਧਤ ਮਹਿਕਮੇ ਨੇ ਨਿਊ ਢੰਡਾਲ ਨਹਿਰ ਚ ਜੇਸੀਬੀ ਨਾਲ ਪੁਲ (ਸ਼ਾਇਫਨ) ਦੇ ਕੋਲੋ ਨਹਿਰ ਚ ਪਾੜ ਲਾਕੇ ਸੁਖਚੈਨ ਨਹਿਰ ਦੇ ਪਾਣੀ ਨੂੰ ਮੁੜ ਤੋ ਸੁਖਚੈਨ ਨਹਿਰ ਚ ਪੈੰਦਾਂ ਕਰ ਦਿੱਤਾ। ਤੇ ਨਿਊ ਢੰਡਾਲ ਦਾ ਪਾਣੀ ਇਕ ਵਾਰ ਬੰਦ ਕਰ ਦਿੱਤਾ ਗਿਆ।ਨਹਿਰੀ ਮਹਿਕਮੇ ਦੇ ਐੱਸਡੀਓ ਗੁਣਦੀਪ ਸਿੰਘ ਨੇ ਕਿਹਾ ਕਿ ਸੁਖਚੈਨ ਨਹਿਰ ਦਾ ਪਾਣੀ ਓਵਰਫਲੋਅ ਹੋਕੇ ਇਸ ਨਹਿਰ ਵਿੱਚ ਪੈਣ ਲੱਗ ਗਿਆ ਜਿਸ ਕਰਕੇ ਨਿਊ ਢੰਡਾਲ ਨਹਿਰ ਚ ਜਿਆਦਾ ਪਾਣੀ ਹੋਣ ਕਰਕੇ ਇਹ ਨਹਿਰ ਟੁੱਟ ਗਈ। ਉਨ੍ਹਾਂ ਕਿਹ ਹਰਿਆਣਾ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਰਹੇ ਸਨ। ਜਲਦੀ ਹੀ ਮੁਸ਼ਕਲ ਦਾ ਹੱਲ ਕਰ ਦਿੱਤਾ ਜਾਵੇਗਾ। ਕਿਸਾਨਾਂ ਵੱਲੋਂ ਸਬੰਧਤ ਮਹਿਕਮੇ ਤੇ ਸੂਬਾ ਸਰਕਾਰ ਤੋ ਮੰਗ ਕੀਤੀ ਕਿ ਇਸ ਨਹਿਰ ਦਾ ਕੋਈ ਸਥਾਈ ਹੱਲ ਕੀਤਾ ਜਾਵੇ।

LEAVE A REPLY

Please enter your comment!
Please enter your name here