ਬਠਿੰਡਾ 26 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਜ਼ਿਲ੍ਹਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਵਾਰਡ ‘ਚ ਭਰਤੀ ਇੱਕ ਹਵਾਲਾਤੀ ਫਰਾਰ ਹੋ ਗਿਆ। ਫਰਾਰ ਹਵਾਲਾਤੀ ਨੂੰ ਬੀਤੇ ਦਿਨ ਹੀ ਸੀਆਈਏ ਸਟਾਫ ਵਨ ਪੁਲਿਸ ਵੱਲੋਂ ਨਸ਼ੀਲੀ ਗੋਲਈਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਹਵਾਲਾਤੀ ਦਾ ਕੋਰੋਨਾ ਟੈਸਟ ਕਰਵਾਏ ਜਾਣ ਤੇ ਉਸ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਨਿਕਲੀ ਜਿਸ ਮਗਰੋਂ ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ।
ਕੋਰੋਨਾ ਵਾਰਡ ਵਿੱਚ ਭਰਤੀ ਇਸ ਹਵਾਲਾਤੀ ਨੇ ਅੱਜ ਵਾਰਡ ਦੇ ਬਾਹਰ ਖੜ੍ਹੀ ਗਾਰਦ ਨੂੰ ਚਕਮਾ ਦਿੱਤਾ ਤੇ ਉੱਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਹਵਾਲਾਤੀ ਨੂੰ ਕਾਬੂ ਕਰਨ ਲਈ ਹੁਣ ਛਾਪੇਮਾਰੀ ਕਰ ਰਹੀ ਹੈ।
ਦੇਸ਼ ’ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਬਹੁਤ ਖ਼ਤਰਨਾਕ ਸਿੱਧ ਹੋ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੀ ਲਾਗ ਦੇ 59 ਹਜ਼ਾਰ 118 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 12 ਅਕਤੂਬਰ, 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹਨ। ਕੱਲ੍ਹ ਦੇਸ਼ ਵਿੱਚ 257 ਵਿਅਕਤੀਆਂ ਦੀ ਮੌਤ ਹੋਈ ਹੈ।
ਕੋਰੋਨਾ ਤੋਂ ਬਚਾਅ ਲਈ ਹੁਣ ਤੱਕ 5 ਕਰੋੜ 55 ਲੱਖ 4 ਹਜ਼ਾਰ 440 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ ਵਰ੍ਹੇ ਨਵੰਬਰ ਮਹੀਨੇ ਦੌਰਾਨ ਕੋਰੋਨਾ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ’ਚ ਕੁਝ ਠੱਲ੍ਹ ਪਈ ਸੀ ਪਰ ਹੁਣ ਹਾਲਾਤ ਇੱਕ ਵਾਰ ਫਿਰ ਵਿਗੜਦੇ ਵੇਖ ਕੇ ਕੇਂਦਰ ਸਰਕਾਰ ਲਗਾਤਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।