ਮਾਨਸਾ,25 ,ਮਾਰਚ (ਸਾਰਾ ਯਹਾਂ /ਹਿਤੇਸ਼ ਸ਼ਰਮਾ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ./ਭਗੌੜੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਮੁਜਰਮ ਇਸ਼ਤਿਹਾਰੀ (ਭਗੌੜਾ ਮੁਲਜਿਮ) ਗੁਰਮੁੱਖ ਸਿੰਘ ਉਰਫ ਜੰਡੂ ਪੁੱਤਰ ਮੁਖਤਿਆਰ
ਸਿੰਘ ਵਾਸੀ ਫਤਿਹਗੜ ਪੰਜ ਗੁਰਾਈ, ਥਾਣਾ ਸ਼ੇਰਪੁਰ (ਸੰਗਰੂਰ) ਜਿਸ ਵਿਰੁੱਧ ਮੁਕੱਦਮਾ ਨੰਬਰ 136 ਮਿਤੀ
11—12—2010 ਅ/ਧ 382,506 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ
ਮੁਲਜਿਮ ਮਾਨਯੋਗ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰ ਹਾਜਰ ਹੋਣ ਕਰਕੇ ਮਾਨਯੋਗ ਅਦਾਲਤ
ਏ.ਸੀ.ਜੇ.ਐਮ. ਮਾਨਸਾ ਜੀ ਵੱਲੋਂ ਇਸਨੂੰ ਮਿਤੀ 18—03—2016 ਤੋਂ ਅ/ਧ 299 ਜਾਬਤਾ ਫੌਜਦਾਰੀ ਤਹਿਤ
ਭਗੌੜਾ ਕਰਾਰ ਦਿੱਤਾ ਗਿਆ ਸੀ। ਐਸ.ਆਈ. ਜਸਵੰਤ ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ
ਪੁਲਿਸ ਪਾਰਟੀ ਵੱਲੋਂ ਸਖਤ ਮਿਹਨਤ ਸਦਕਾ ਇਸਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ
ਗਿਆ ਹੈ।