ਸਕੂਲ ਦੇ ਮਲਬੇ ਦੀ ਕਰਵਾਈ ਗਈ ਬੋਲੀ ਨੂੰ ਲੈ ਕੇ ਕੀਤਾ ਰੋਸ ਮਾਰਚ

0
55

ਬਰੇਟਾ 24 ,ਮਾਰਚ (ਸਾਰਾ ਯਹਾਂ /ਰੀਤਵਾਲ) ਬੀਤੇ ਦਿਨ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਰਵਾਈ ਗਈ ਸਥਾਨਕ ਡੀ.ਏ.ਵੀ ਸਕ¨ਲ ਦੀ ਬਿਲਡਿੰਗ
ਦੇ ਮਲਬੇ ਦੀ ਬੋਲੀ ਨੂੰ ਲੈ ਕੇ ਅੱਜ ਸ਼ਹਿਰ/ਇਲਾਕਾ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਗਰ ਕੌਂਸਲ ਦੇ
ਅਧਿਕਾਰੀਆਂ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਰੇਲਵੇ ਸਟੇਸ਼ਨ ਤੋਂ ਲੈ ਕੇ ਬਜ਼ਾਰ ‘ਚੋਂ ਹੁੰਦੇ
ਹੋਏ ਡੀ.ਏ.ਵੀ.ਸਕੂਲ ਤੱਕ ਰੋਸ ਮਾਰਚ ਕੀਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ । ਇਸ ਮੌਕੇ
ਬੁਲਾਰਿਆਂ ‘ਚ ਸੁਮੇਸ਼ ਬਾਲੀ , ਜਤਿੰਦਰ ਮੋਹਨ ਗਰਗ, ਤਾਰਾ ਚੰਦ , ਹਰਗੋਬਿੰਦ ਸ਼ਰਮਾਂ , ਸੰਜੂ ਯਾਦਵ ਅਤੇ ਨਿੱਕਾ


ਸਿੰਘ ਨੇ ਬੋਲਦਿਆਂ ਕਿਹਾ ਕਿ ਸਕੂਲ ਦੀ ਬਿਲਡਿੰਗ ਨੂੰ ਢਾਹੁਣ ਦੀ ਗੱਲ ਤਾਂ ਦੂਰ ਇਸਦੀ ਇੱਕ ਇੱਟ ਵੀ ਚੁੱਕਣ ਨਹੀਂ
ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਕੂਲ ਦੇ ਮਲਬੇ ਦੀ ਬੋਲੀ ਕਰਵਾਉਣ ਦਾ ਪ੍ਰਸ਼ਾਸਨ ਦਾ ਸਿਰਫ ਇੱਕੋਂ ਇੱਕ ਮਕਸਦ
ਹੈ । ਇਸ ਬੇਸ਼ਕੀਮਤੀ ਦੀ ਥਾਂ ਨੂੰ ਵੇਚਣਾ । ਉਨ੍ਹਾਂ ਕਿਹਾ ਕਿ ਸਕੂਲ ਵਾਲੀ ਥਾਂ ਤੇ ਬਣੇ ਕਮਰੇ ਬਹੁਤ ਹੀ ਵਧੀਆ
ਅਤੇ ਮਜਬੂਤ ਪਏ ਹਨ , ਫਿਰ ਪ੍ਰਸ਼ਾਸਨ ਇਸ ਨੂੰ ਕਿਉਂ ਢਵਾਅ ਰਿਹਾ ਹੈ । ਬੁਲਾਰਿਆਂ ਨੇ ਕਿਹਾ ਕਿ ਕੁਝ ਲੋਕ
ਆਪਣੇ ਸਵਾਰਥ ਦੇ ਲਈ ਇਸ ਥਾਂ ਨੂੰ ਨਸ਼ੇੜੀਆਂ ਦਾ ਅੱਡਾ ਕਹਿ ਕੇ ਪ੍ਰਸ਼ਾਸਨ ਦੀ ਹਾਂ ‘ਚ ਹਾਂ ਮਿਲਾ ਰਹੇ ਹਨ ।
ਉਨ੍ਹਾਂ ਕਿਹਾ ਕਿ ਜੇਕਰ ਸਕੂਲ ਦੀ ਇਮਾਰਤ ਨੂੰ ਢਾਹੁਣ ਦੇ ਲਈ ਪ੍ਰਸ਼ਾਸਨ ਜਾਂ ਬੋਲੀਕਾਰ ਨੇ ਕੋਸ਼ਿਸ ਕੀਤੀ ਤਾਂ ਸਕੂਲ
‘ਚ ਵੱਖ ਵੱਖ ਜਥੇਬੰਦੀਆਂ ਵੱਲੋਂ ਪੱਕਾ ਤੌਰ ਤੇ ਧਰਨਾ ਦੇਣ ਦੇ ਨਾਲ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ
ਜਾਵੇਗਾ । ਦੂਜੇ ਪਾਸੇ ਰੋਸ ਕਰ ਰਹੇ ਲੋਕਾਂ ਦਾ ਭਾਰੀ ਇਕੱਠ ਦੇਖ ਪ੍ਰਸ਼ਾਸਨ ਦੇ ਨਾਲ ਨਾਲ ਬੋਲੀ ਲੈਣ ਵਾਲੇ
ਵਿਅਕਤੀਆਂ ਨੂੰ ਹੱਥਾਂ ਪੈਰਾ ਦੀ ਪੈ ਗਈ ਹੈ । ਅਧਿਕਾਰੀਆਂ ਵੱਲੋਂ ਸਕੂਲ ਦੇ ਮਲਬੇ ਦੀ ਕਰਵਾਈ ਗਈ ਸਸਤੇ
ਭਾਅ ‘ਚ ਬੋਲੀ ਨੂੰ ਲੈ ਕੇ ਲੋਂਕੀ ਇਹ ਗੱਲਾਂ ਕਰਦੇ ਵੀ ਸੁਣੇ ਜਾ ਰਹੇ ਹਨ ਕਿ ਇਸ ਵਿੱਚੋਂ ਨਿਕਲਣ ਵਾਲੇ ਮਲਬੇ ਦੀ ਕੀਮਤ


ਘੱਟੋਂ ਘੱਟ 12 ਲੱਖ ਰੁਪਏ ਹੋਵੇਗੀ ‘ਜਦਕਿ ਪ੍ਰਸ਼ਾਸਨ ਵੱਲੋਂ ਮਲਬੇ ਦੀ ਬੋਲੀ ਸਿਰਫ ਚਾਰ ਲੱਖ ਦੇ ਕਰੀਬ ਹੀ ਕਰਵਾਈ ਗਈ
ਹੈ । ਜਿਸਨੂੰ ਦੇਖਕੇ ਜਾਪ ਰਿਹਾ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੈ । ਰੋਸ ਮਾਰਚ
ਦੌਰਾਨ ਇਹ ਗੱਲਾਂ ਵੀ ਸੁਣਨ ‘ਚ ਮਿਲ ਰਹੀਆਂ ਹਨ ਕਿ ਸਕੂਲ ਦੇ ਮਲਬੇ ਦੀ ਬੋਲੀ ਕਰਵਾਉਣ ‘ਚ ਅੰਦਰ ਖਾਤੇ ਮੌਜੂਦਾ
ਸਰਕਾਰ ਦੇ ਆਪਣੇ ਆਪ ਨੂੰ ਸੀਨੀਅਰ ਆਗੂ ਕਹਾਉਣ ਵਾਲੇ ਕੁਝ ਸਿਆਸੀ ਲੋਕਾਂ ਦਾ ਵੀ ਅਹਿਮ ਰੋਲ ਹੈ
‘ਕਿਉਂਕਿ ਬਿਆਨਬਾਜ਼ੀ ‘ਚ ਤਾਂ ਉਹ ਕਹਿ ਰਹੇ ਹਨ ਕਿ ਸਕੂਲ ਦੀ ਥਾਂ ਨੂੰ ਵੇਚਣ ਨਹੀਂ ਦਿੱਤਾ ਜਾਵੇਗਾ ਜਦਕਿ ਇਸ
ਥਾਂ ਕੁਝ ਬਣਾਉਣ ਦੇ ਲਈ ਉਹ ਵੱਟੀ ਚੁਪੀ ਨਹੀਂ ਤੋੜ ਰਹੇ ਹਨ । ਰੋਸ ਕਰ ਰਹੇ ਲੋਕਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਦੇ
ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਇਸ ਜਗਾ੍ਹ ਤੇ ਕੋਈ ਵਧੀਆ ਵਿੱਦਿਆ ਮੰਦਰ ਬਣਇਆ ਜਾਵੇ ਜਾਂ ਫਿਰ ਦੂਰ
ਦੁਰਾਡੇ ਪੈਂਦੇ ਸਰਕਾਰੀ ਦਫਤਰਾਂ ਨੂੰ ਇੱਥੇ ਲਿਆਂਦਾ ਜਾਵੇ ਅਤੇ ਇਸਦੇ ਲਈ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ‘ਚ
ਵਿਸ਼ਵਾਸ ਦਵਾਇਆ ਜਾਵੇ । ਇਸ ਮੌਕੇ ਵੱਡੀ ਗਿਣਤੀ ‘ਚ ਇਲਾਕਾ ਅਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ ਵੱਖ
ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਹਾਜ਼ਰ ਸਨ ।
ਕੈਪਸ਼ਨ: ਰੋਸ ਕਰ ਰਹੇ ਲੋਕਾਂ ਦਾ ਭਾਰੀ ਇੱਕਠ

LEAVE A REPLY

Please enter your comment!
Please enter your name here