ਪੰਜਾਬ ਕਿਸਾਨ ਯੂਨੀਅਨ ਵੱਲੋਂ 26 ਮਾਰਚ ਦੇ ਬੰਦ ਨੂੰ ਲੈ ਕੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ

0
46

ਬੋਹਾ24 ,ਮਾਰਚ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ )-ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼  ਨੂੰ ਮਜ਼ਬੂਤ ਕਰਨ ਲਈ ਮੋਰਚੇ ਵੱਲੋਂ 26 ਮਾਰਚ ਨੂੰ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ।ਇਸੇ ਬੰਦ ਨੂੰ ਕਾਮਯਾਬ ਕਰਨ ਲਈ ਅੱਜ ਪੰਜਾਬ ਕਿਸਾਨ ਯੂਨੀਅਨ ਬਲਾਕ ਬੋਹਾ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ  ।ਇਸ ਮੌਕੇ ਬੋਲਦਿਆਂ ਐਡਵੋਕੇਟ ਸੁਰਜੀਤ ਸਿੰਘ ਸੋਢੀ ਤੇ ਪੰਜਾਬ ਕਿਸਾਨ ਯੂਨੀਅਨ ਦੇ  ਸਕੱਤਰ ਦਰਸ਼ਨ ਸਿੰਘ ਮਘਾਣੀਆ ਨੇ ਆਖਿਆ ਕਿ ਕੇਂਦਰ ਦੀ ਮੋਦੀ ਗੂੰਗੀ ਤੇ ਬੋਲੀ ਹੋ ਚੁੱਕੀ ਹੈ  ।ਇਸ ਨੂੰ ਕਿਸਾਨਾਂ ਦਾ ਦਰਦ ਅਤੇ ਕਿਸਾਨਾਂ ਦੀਆਂ ਮੰਗਾਂ ਸੁਣਾਈ ਜਦ ਦਿਖਾਈ ਨਹੀਂ ਦੇ ਰਹੀਆਂ  ਅਤੇ ਇਸੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਸੰਯੁਕਤ ਮੋਰਚੇ ਨੇ 26 ਮਾਰਚ ਨੂੰ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਹੈ ਜਿਸ ਨੂੰ ਬੋਹਾ ਬਲਾਕ ਅੰਦਰ ਵੀ ਪੂਰੀ ਮਜ਼ਬੂਤੀ ਨਾਲ  ਲਾਗੂ ਕੀਤਾ ਜਾਵੇਗਾ  ।ਕਿਸਾਨ ਆਗੂਆਂ ਨੇ ਆਖਿਆ ਕਿ ਇਸ ਬੰਦ ਨੂੰ ਸਫਲ ਬਣਾਉਣ ਲਈ ਪਿੰਡਾਂ ਵਿੱਚ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਅਸੀਂ ਅਪੀਲ ਕਰਦੇ ਹਾਂ ਸਮੂਹ ਮਜ਼ਦੂਰ ਦੁਕਾਨਦਾਰ ਅਤੇ ਵਪਾਰੀ ਵਰਗ ਸੰਯੁਕਤ ਮੋਰਚੇ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦੇਣ  ।ਇਸ ਮੌਕੇ ਬਲਦੇਵ ਸਿੰਘ ਗੰਢੂ ਕਲਾਂ ਸਿਕੰਦਰ ਸਿੰਘ ਗੰਢੂ ਕਲਾਂ ਗੁਰਜੰਟ ਸਿੰਘ ਫਫੜੇ ਬੱਬੂ ਲੰਬੜਦਾਰ ਤੇਜ਼ ਸਿੰਘ ਹਾਕਮਵਾਲਾ ਕਮਲਦੀਪ ਬਾਵਾ ਆਦਿ ਮੌਜੂਦ ਸਨ  ।ਫੋਟੋ ਕੈਪਸ਼ਨ ਮੀਟਿੰਗਾਂ ਦੌਰਾਨ ਕਿਸਾਨ ਆਗੂ

LEAVE A REPLY

Please enter your comment!
Please enter your name here