ਨਵ ਨਿਯੁਕਤ ਅਧਿਆਪਕ ਦੀ ਟ੍ਰੇਨਿੰਗ ਦੌਰਾਨ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ*

0
16

ਬੁਢਲਾਡਾ 23 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ) :ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ ) , ਬੁਢਲਾਡਾ ਮਾਨਸਾ ਵਿਖੇ ਸੰਜੀਵ ਕੁਮਾਰ ਬਾਂਸਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ,ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਮਾਨਸਾ ਦੀ ਅਗਵਾਈ ਵਿੱਚ ਨਵ ਨਿਯੁਕਤ ਅਧਿਆਪਕਾਂ ਦੀ ਟ੍ਰੇਨਿੰਗ ਦੌਰਾਨ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ ।ਪ੍ਰਿੰਸੀਪਲ ਮੁਕੇਸ਼ ਕੁਮਾਰ ਜੀ ਦੀ ਦੇਖ-ਰੇਖ ਹੇਠ ਵਧੀਆ ਢੰਗ ਨਾਲ ਚਾਰ ਦਿਨ ਦਾ ਸਮਾਂ ਪੂਰਾ ਕੀਤਾ । ਨਵ ਨਿਯੁਕਤ ਅਧਿਆਪਕ ਦੀ ਟ੍ਰੇਨਿੰਗ ਦਾ ਸਮੁੱਚਾ ਸੰਚਾਲਨ ਤਰਸੇਮ ਸਿੰਘ ਡੀ. ਐੱਮ. ਸਾਇੰਸ ਮਾਨਸਾ ਵੱਲੋਂ ਕੀਤਾ ਗਿਆ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸੁਸੀਲ ਕੁਮਾਰ ਬੀ. ਐੱਮ. ਬਰੇਟਾ ਜੀ ਨੇ ਕਿਹਾ ਕਿ 65 ਨਵ ਨਿਯੁਕਤ ਅਧਿਆਪਕਾਂ ਨੂੰ  ਸਿੱਖਿਆ ਵਿਭਾਗ ਪੰਜਾਬ ਦੇ ਸਡਿਊਲ ਅਨੁਸਾਰ ਟ੍ਰੇਨਿੰਗ ਦਿੱਤੀ ਗਈ । ਚਾਰ ਦਿਨਾਂ  ਦੀ ਸਮਾਪਤੀ ਤੋਂ ਬਾਅਦ ਨਵ ਨਿਯੁਕਤ ਅਧਿਆਪਕਾਂ ਵੱਲੋਂ ਆਪਣੇ ਹੱਥੀਂ ਸਟਿੱਲ ਅਤੇ ਵਰਕਿੰਗ ਮਾਡਲ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ ।ਇਸ ਪ੍ਰਦਰਸ਼ਨੀ ਨੂੰ ਨਵ-ਨਿਯੁਕਤ ਅਧਿਆਪਕ ਦੀ ਮਿਹਨਤ ਨੇ ਸਾਇੰਸ ਮੇਲੇ ਦਾ ਰੁਤਬਾ ਦਵਾ ਦਿੱਤਾ।ਨਵ ਨਿਯੁਕਤ  ਸਾਇੰਸ ਅਧਿਆਪਕਾਂ ਵੱਲੋਂ  ਵਿਗਿਆਨ ਕਿਰਿਆਤਮਕ ਮਾਡਲ ਤਿਆਰ ਕਰਕੇ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਕਰਦਿਆਂ ਸੰਜੀਵ ਕੁਮਾਰ ਬਾਂਸਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕਿਹਾ ਕਿ ਰੋਜ਼ਾਨਾ ਜ਼ਿੰਦਗੀ ਬਹੁਤੇ ਕਾਰਜ ਵਿਗਿਆਨਕ ਅਤੇ ਵਿਗਿਆਨਕ ਨਿਯਮਾਂ ‘ਤੇ ਅਧਾਰਿਤ ਹਨ। ਜਗਰੂਪ  ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਜੀ ਨੇ ਕਿਹਾ ਕਿ ਸਾਇੰਸ ਅਧਿਆਪਕ ਹੀ ਵਿਦਿਆਰਥੀਆਂ ਵਿੱਚ  ਵਿਗਿਆਨ ਸੋਚ ਅਤੇ ਵਿਗਿਆਨਕ ਦ੍ਰਿਸ਼ਟੀ ਵਿਕਸਿਤ ਕਰ ਸਕਦਾ ਹੈ।ਡਾ. ਬੂਟਾ ਸਿੰਘ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਦੇ ਸਡਿਊਲ ਅਨੁਸਾਰ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਚਾਹੀਦਾ ਹੈ।ਤਰਸੇਮ ਸਿੰਘ ਡੀ. ਐੱਮ. ਸਾਇੰਸ ਮਾਨਸਾ ਨੇ ਕਿਹਾ ਕਿ ਇਸ ਟ੍ਰੇਨਿੰਗ ਵਿੱਚ ਸਾਇੰਸ ਅਧਿਆਪਨ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ,ਨਵ ਨਿਯੁਕਤ ਸਾਇੰਸ ਅਧਿਆਪਕਾਂ ਨੂੰ ਵੀਡਿਓ ਲੈਕਚਰ ਅਤੇ ਪੀ. ਪੀ. ਟੀ. ਰਾਹੀਂ ਅਧਿਆਪਨ ਕਰਨ ਦੇ ਹੁਨਰ ਸਿਖਾਏ ਗਏ  ਅਤੇ  ਅਧਿਆਪਕਾਂ ਨੂੰ ਹੱਥੀਂ ਪੜ੍ਹਨ ਸਮੱਗਰੀ ਤਿਆਰ ਕਰਨ ਦੀ ਤਕਨੀਕ ਬਾਰੇ ਜਾਣੂ ਕਰਵਾਇਆ ਗਿਆ ।ਇਸ ਮੌਕੇ ਜਸਕੀਰਤ ਸਿੰਘ ਗਿੱਲ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ, ਮੱਲ ਸਿੰਘ ਵਾਲਾ ਨੇ ਓਹਮ ਦੇ ਨਿਯਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ  ਅਰੁਣ ਕੁਮਾਰ ਬੀ. ਐੱਮ. ਸਾਇੰਸ ਬੁਢਲਾਡਾ,  ਸਤਪਾਲ ਸਿੰਘ ਸੱਤਾ ,ਕਿੰਗਜੀਤ ਬੀ. ਐੱਮ. ਸਾਇੰਸ ਮਾਨਸਾ ,ਸਤੀਸ਼ ਕੁਮਾਰ ਬੀ. ਐੱਮ. ਸਾਇੰਸ ਸਰਦੂਲਗੜ੍ਹ,ਅਮਰੀਕ ਸਿੰਘ ਬੀ. ਐੱਮ. ਸਾਇੰਸ ਝੁਨੀਰ, ਜਸਵੀਰ ਸਿੰਘ ਸਿੱਖਿਆ ਸੁਧਾਰ ਟੀਮ ਮਾਨਸਾ ਵੀ ਹਾਜ਼ਰ ਰਹੇ।

LEAVE A REPLY

Please enter your comment!
Please enter your name here