ਸਿਖਿਆ ਸਭ ਲਈ ਬਹੁਤ ਜਰੂਰੀ ਹੈ..!! -ਵਨੀਤ ਕੁਮਾਰ ਸਿੰਗਲਾ

0
34

ਬੁਢਲਾਡਾ 21,,ਮਾਰਚ (ਸਾਰਾ ਯਹਾਂ /ਅਮਨ ਮਹਿਤਾ )ਸਿਖਿਆ ਸਭ ਲਈ ਬਹੁਤ ਜਰੂਰੀ ਹੈ ਸਿਖਿਆ ਹੀ ਮਨੁੱਖ ਦਾ ਤੀਜਾ ਨੇਤਰ ਹੈ ਸਿਖਿਆ ਨੂੰ ਹਰ ਇਕ ਇਨਸਾਨ ਤਕ ਲੈ ਕੇ ਜਾਣਾ ਸਰਕਾਰ ਦਾ ਮੁਢਲਾ ਫ਼ਰਜ਼ ਬਣਦਾ ਹੈ ਪਰ ਸਿਖਿਆ ਵਿਭਾਗ ਹਮੇਸ਼ਾ ਹੀ ਨਵੇਂ ਨਵੇ ਫੈਸਲੇ ਬਿਨਾਂ ਸੋਚੇ, ਬਿਨਾ ਸਮਝੇ ਕਰ ਰਿਹਾ ਹੈ ਪਹਿਲਾਂ ਤਾ ਪੂਰੇ ਸੰਸਾਰ ਨੂੰ ਕਰੋਨਾ ਮਾਹਵਾਰੀ ਤੋ ਬਚਾਉਣ ਲਈ ਲਈ ਵਿਦਿਆਰਥੀਆਂ ਨੂੰ ਸਕੂਲ ਵਿੱਚ ਨਾ ਆ ਕੇ ਔਨ ਲਾਇਨ ਸਿਖਿਆ ਦੇਣੀ ਪਈ ਫਿਰ ਵਡਿਆ ਵਿਦਿਆਰਥੀਆਂ ਲਈ ਸਕੂਲ ਖੋਲੇ ਫਿਰ ਹੌਲੀ ਹੌਲੀ  ਸਾਰੇ ਸਕੂਲ ਖੋਲੇ ਗਏ ਅਧਿਆਪਕ ਦਾ ਦਰਜਾ ਸਦੀਆਂ ਤੋ ਉੱਚਾ ਰਿਹਾ ਹੈ ਅਧਿਆਪਕਾ ਦੀ ਮਿਹਨਤ  ਸਦਕਾ  ਪੜਾਈ ਅਤੇ ਬਚਿਆ ਵਿਚ ਤਾਲਮੇਲ ਬਣਨ ਹੀ ਲਗਦਾ ਸੀ ਤਦ ਹੀ ਨਵਾਂ ਫੈਸਲਾ ਆ ਜਾਦਾ ਹੈ ਪਹਿਲ ਜਿਨ੍ਹਾਂ ਸਮੇਂ ਸਕੂਲ ਖੋਲੇ ਉਹਨਾਂ ਸਮੇਂ ਪੇਪਰ ਹੀ ਹੋਏ ਜਦੋ ਕਿ ਉਸ ਸਮੇ ਪੜਾਈ ਦਾ ਸਮਾਂ ਸੀ  ਪਰ ਨਾ ਹੀ ਪੜਾਈ ਕਰਵਾਈ ਤੇ ਨਾ ਬਚਿਆਂ ਤੇ ਅਧਿਆਪਕ ਦਾ ਤਾਲਮੇਲ ਬਣਿਆ ਹੁਣ ਜਦੋਂ ਬੋਰਡ ਦੀਆਂ ਕਲਾਸਾਂ ਦੀ ਪੜ੍ਹਾਈ ਸੁਰੂ ਹੋਈ ਤਾ ਉਹਨਾਂ ਨੂੰ ਛੁਟਿਆ ਕਰ ਦਿਤੀਆਂ ਹੁਣ ਸਾਰੇ ਸਕੂਲ ਬੰਦ ਜਦੋ ਸਾਨੂੰ ਪਤਾ ਸੀ ਕਰੋਨਾ ਮਾਹਵਾਰੀ ਦਾ ਦੂਸਰਾ ਪੜਾ ਚਲ ਪਿਆ ਤਾ ਪ੍ਰੀਖਿਆਵਾਂ ਫਰਵਰੀ ਮਾਰਚ ਵਿੱਚ ਫਾਇਨਲ ਕੀਤਾ ਜਾ ਸਕਦਾ ਸੀ ਪਰੰਤੂ ਨਹੀਂ ਫਿਰ ਜੇਕਰ ਕੋਈ ਵੀ ਫੈਸਲਾ ਹੁੰਦਾ ਹੈ ਤਾ ਸਿਖਿਆ ਵਿਭਾਗ ਆਪਣਾ ਪੱਤਰ ਜਾਰੀ ਨਹੀ ਕਰਦਾ ਜਿਸ ਤਰ੍ਹਾਂ ਜਿਸ ਦੇ ਦਿਮਾਗ ਵਿੱਚ ਆਇਆ ਉਸ ਤਰ੍ਹਾਂ ਹੀ ਕਰ ਲਿਆ ਜਾਦਾ ਹੈ ਅਧਿਆਪਕ ਵੀ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਕਿ ਸਹੀ ਫੈਸਲਾ ਕੀ ਹੈ ਬਚਿਆਂ ਨੂੰ ਛੁਟਿਆ ਹਨ ਜਾ ਆਧਿਪਅਕ ਨੂੰ ਵੀ ਸਕੂਲ ਬੰਦ ਦਾ ਮਤਲਵ ਦੋਨਾਂ ਨੂੰ ਪਰ ਕੋਈ ਸਕੂਲ ਖੋਲਦਾ ਹੈ ਆਧਿਪਅਕ ਵੀ ਆ ਜਾਦੇ ਹਨ ਪਰ ਅਧਿਆਪਕ ਸਕੂਲ ਵਿਚ ਵਿਦਿਆਰਥੀਆਂ ਤੋ ਬਿਨਾਂ ਕੀ ਕਰਨ ਫਿਰ ਨਵਾਂ ਬਿਆਨ ਕਿ ਆਧਿਪਅਕ 8th 10th 12th ਦੇ ਬਚਿਆਂ ਦੀਆਂ ਸਮੱਸਿਆਵਾਂ ਪੜਾਈ ਸਬੰਧੀ ਹਲ ਕਰਣ ਗਏ ਕਿ ਵਿਦਿਆਰਥੀਆਂ  ਨੂੰ ਸਕੂਲ ਵਿੱਚ ਬੁਲਾਇਆ ਜਾ ਸਕਦਾ ਹੈ????ਤਾ ਹੀ ਵਿਦਿਆਰਥੀਆਂ ਦੀ ਸਮੱਸਿਆ ਹਲ ਕੀਤੀ ਜਾ ਸਕਦੀ ਹੈ ਪਰ ਕਝ ਵੀ ਸਾਫ ਨਹੀਂ ਜਦੋਂ ਕਿ ਸਿਖਿਆ ਸਬੰਧੀ ਕੋਈ ਵੀ ਫੈਸਲਾ ਲੈਣ ਸਮੇਂ ਸਿਖਿਆ ਮਾਹਿਰਾਂ ਸਿਖਿਆ ਮੰਤਰੀ, ਸਿਖਿਆ ਸਕੱਤਰ  ਜਾ ਸਿਖਿਆ ਕਮੇਟੀ ਬੈਠ ਕੇ ਸੋਚ ਵਿਚਾਰ ਕਰਕੇ ਫੈਸਲਾ ਲੈਣ ਉਹ ਫੈਸਲਾ ਹਰ ਦਿਨ ਜਾ ਹਰ ਹਫਤੇ ਦੀ ਬਜਾਏ ਸਲਾਨਾ ਹੋਵੇ ਡੇਟਸੀਟ ਵੀ ਇਕ ਵਾਰ ਜਾਰੀ ਕੀਤੀ ਜਾਵੇ ਨਾ ਕਿ ਹਰ ਰੋਜ਼,  ਕੋਈ ਵੀ ਪੱਤਰ ਉਹ ਹੀ ਮੰਨਿਆ ਜਾਵੇ ਜੋ ਵਿਭਾਗ ਦੀ ਆਪਣੀ ਵੈਬਸਾਈਟ ਐਸ ਐਸ ਏ ਜਾ ਜਿਲਾ ਸਿਖਿਆ ਅਫਸਰ ਦੀ ਸਾਈਡ ਦੇ ਲੋਡ ਕੀਤਾ ਜਾਵੇ ਨਾ ਹੀ ਮੀਡੀਆ ਨੂੰ ਜਾ ਅਖਵਾ ਰ ਵਾਲੇ ਜਦੋ ਸਿਖਿਆ ਵਿਭਾਗ ਦੀ ਆਪਣੀ ਵੈਬਸਾਈਟ ਤੇ ਅਪਲੋਡ ਹੋ ਜਾਵੇ ਉਸ ਸਮੇਂ ਸਾਡੇ ਸਕੂਲ ਉਸ ਨੂੰ ਲਾਗੂ ਕਰਨ ਨਾ ਹੀ ਅਸੀ ਵਿਦਿਆਰਥੀਆਂ ਤੇ ਸਮਾਜ ਵਿੱਚ ਸਿਖਿਆ ਨੂੰ ਮਜਾਕ ਬਣਨ ਤੋ ਰੋਕ ਸਕਦੇ ਹਾਂ   ਧੰਨਵਾਦ ਵਨੀਤ ਕੁਮਾਰ ਸਿੰਗਲਾ ਸਟੇਟ ਅਵਾਰਡੀ ਅਧਿਆਪਕ ਸਸਸ ਕੋ ਸਿਖਿਆ ਬੁਢਲਾਡਾ ਮਾਨਸਾ

LEAVE A REPLY

Please enter your comment!
Please enter your name here