ਨਹਿਰੂ ਯੂਵਾ ਕੇਂਦਰ ਬਰਨਾਲਾ ਵੱਲੋਂ ਕਰਵਾਈ ਗਈ ਯੂਥ ਪਾਰਲੀਮੈਂਟ

0
12

ਨਹਿਰੂ ਯੂਵਾ ਕੇਂਦਰ ਬਰਨਾਲਾ ਵੱਲੋਂ ਕਰਵਾਈ ਗਈ ਯੂਥ ਪਾਰਲੀਮੈਂਟ
ਨੋਜਵਾਨਾਂ ਨੂੂੰ ਸਮਾਜਿਕ ਬੁਰਾਈਆਂ ਸਬੰਧੀ ਜਾਣਕਾਰੀ ਦੇਣ ਅਤੇ ਦੇਸ਼ ਦੀ 75ਵੀ ਵਰੇਗੰਢ ਨੂੰ ਸਮਰਪਿਤ ਯੂਥ ਪਾਰਲੀਮੈਂਟ ਦਾ ਆਯੋਜਨ ਨਹਿਰੂ ਯੁਵਾ ਕੇਂਦਰ ਬਰਨਾਲਾ ਵਿਖੈ ਕੀਤਾ ਗਿਆ।ਇਸ ਪਾਰਲੀਮੈਂਟ ਵਿੱਚ ਵੱਖ ਵੱਖ ਕਲੱਬਾਂ ਦੇ 85 ਲੜਕੇ/ਲੜਕੀਆਂ ਨੇ ਭਾਗ ਲਿਆ।
ਇਸ ਪਾਰਲੀਮੈਂਟ ਵਿੱਚ ਮੁੱਖ ਮਹਿਮਾਨ ਵੱਜੋਂ ਪੁਹੰਚੇ ਜਿਲ੍ਹਾ ਲੋਕ ਸਪੰਰਕ ਅਫਸਰ ਬਰਨਾਲਾ ਸ਼੍ਰੀਮਤੀ ਮੈਘਾ ਮਾਨ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਨੋਜਵਾਨਾਂ ਨੂੰ ਅਜੋਕੇ ਸਮੇ ਵਿੱਚ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੱਧ ਤੋ ਵੱਧ ਸਾਰਿਥਕ ਤਰੀਕੇ ਨਾਲ ਇੰਟਰਨੈਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਨੂੰ ਕੇਵਲ ਉਸਾਰੂ ਅਤੇ ਅਗਾਹਵਧੂ ਵਿਚਾਰਾਂ ਨੂੰ ਹੀ ਅੱਗੇ ਭੇਜਣਾ ਚਾਹੀਦਾ ਹੈ ਅਤੇ ਨਕਾਰਤਾਮਕ ਗੱਲਾਂ ਤੇ ਅਮਲ ਨਹੀ ਕਰਨਾ ਚਾਹੀਦਾ। ਮੈਡਮ ਮਾਨ ਨੇ ਇਹ ਵੀ ਕਿਹਾ ਕਿ ਨੋਜਵਾਨਾਂ ਨੂੰ ਸਮੇ ਦਾ ਸਹੀ ਇਸਤੇਮਾਲ ਕਰਨ ਲਈ ਆਪਣੀ ਸਮਾ ਸੂਚੀ ਬਣਾਉਣੀ ਚਾਹੀਦੀ ਹੈ।
ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜਿਲਾ ਯੂਥ ਅਫਸਰ ਮਿਸਜ ਉਮਕਾਰ ਸਵਾਮੀ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਲਈ ਨੋਜਵਾਨਾਂ ਨੇ ਆਪਣਾ ਟੀਚਾ ਪ੍ਰਾਪਤ ਕੀਤਾ ਹੈ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ।ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਵਿਭਾਗ ਨਹੀ ਬਲਕਿ ਇੱਕ ਸੰਸਥਾ ਹੈ ਜੋ ਨੋਜਵਾਨਾਂ ਨੁੰ ਊਸਾਰੂ ਸੋਚ ਲਈ ਪ੍ਰਰੇਤਿ ਕਰਦੀ ਹੈ।
ਯੂਥ ਪਾਰਲੀਮੈਟ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਦਰ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਸ਼੍ਰੀ ਸੰਦੀਪ ਘੰਡ ਨੇ ਕਿਹਾ ਕਿ ਸਾਡੀ ਕਹਿਣੀ ਅਤੇ ਕਥਨੀ ਵਿੱਚ ਫਰਕ ਨਹੀ ਹੋਣਾ ਚਾਹੀਦਾ ਅਤੇ ਨੋਜਵਾਨਾਂ ਨੂੰ ਦ੍ਰਿੜ ਇਰਾਦੇ ਨਾਲ ਸਮਾਜ ਵਿੱਚੋ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਿੱਚ ਆਪਨਾ ਯੌਗਦਾਨ ਪਾਉਣਾ ਚਾਹੀਦਾ ਹੈ।
ਯੂਥ ਪਾਰਲੀਮੈਟ ਨੂੰ ਸੰਬੋਧਨ ਕਰਦਿਆ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਜਿਲਾ ਯੂਥ ਅਫਸਰ ਨੇ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਮੰਚ ਸੰਚਾਲਨ ਦੀ ਜਿੰਮੇਵਾਰੀ ਲਵਪ੍ਰੀਤ ਸ਼ਰਮਾ ਨੇ ਨਿਭਾਈ।

LEAVE A REPLY

Please enter your comment!
Please enter your name here