ਮਾਨਸਾ, 19 ਮਾਰਚ—2021(ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ ਦੇ ਦੁਬਾਰਾ ਫੈਲਾਅ ਨੂੰ ਮੱਦੇਨਜ਼ਰ ਰੱਖਦੇ ਹੋੲ ੇ ਸਾਰਿਆ ਨੂੰ ਅਪੀਲ ਕੀਤੀ ਗਈ
ਕਿ ਉਹ ਹਰ ਸਮੇਂ ਮਾਸਕ ਪਾ ਕੇ ਰੱਖਣ ਤਾਂ ਜੋ ਕੋਰੋਨਾ ਮਹਾਂਮਾਰੀ ਜੋ ਦੁਬਾਰਾ ਵਧ ਰਹੀ ਹੈ, ਉਸਨੂੰ ਵਧਣ ਤੋਂ ਪਹਿਲਾਂ
ਮੁਢਲੀ ਸਟੇਜ ਤੇ ਹੀ ਰੋਕਿਆ ਜਾ ਸਕ ੇ। ਉਨ੍ਹਾਂ ਆਮ ਪਬਲਿਕ, ਦੁਕਾਨਦਾਰਾਂ, ਆੜ੍ਹਤੀਆਂ, ਵਪਾਰੀਆਂ ਨੂੰ ਅਪੀਲ ਕੀਤੀ
ਕਿ ਉਹ ਖੁਦ ਅਤ ੇ ਆਪਣੇ ਮੁਤਾਹਿਤ ਕੰਮ ਕਰਨ ਵਾਲੇ ਵਿਆਕਤੀਆਂ ਦੇ ਮਾਸਕ ਪੁਵਾ ਕੇ ਰੱਖਣ ਨੂੰ ਯਕੀਨੀ ਬਨਾਉਣ।
ਇਸਤ ੋਂ ਇਲਾਵਾ ਅਨਾਜ ਮੰਡੀਆਂ, ਸਬਜੀ ਮੰਡੀਆਂ, ਭੀੜ ਭੁੜੱਕੇ ਵਾਲੀਆਂ ਥਾਵਾਂ ਅਤ ੇ ਬਜਾਰਾਂ ਆਦਿ ਵਿਖੇ ਇੱਕ/ਦੂਜੇ
ਤੋਂ ਦੂਰੀ (ਸੋਸ਼ਲ ਡਿਸਟੈਂਸ) ਨੂੰ ਯਕੀਨੀ ਬਨਾਇਆ ਜਾਵੇ ਅਤ ੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਹਨਾਂ ਪਾਸ
ਦੁਕਾਨਾਂ, ਹੋਟਲਾਂ, ਰੈਸਟੋਰੈਟਾਂ ਵਿਖੇ ਆਉਣ ਵਾਲੇ ਹਰੇਕ ਵਿਆਕਤੀ ਦੇ ਮਾਸਕ ਪਹਿਨਿਆ ਹੋਵੇ। ਉਨ੍ਹਾਂ ਜਾਣਕਾਰੀ ਦਿੰਦ ੇ
ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪਿਛਲੇ ਦਿਨ ਮਿਤੀ 18—03—2021 ਨੂੰ ਮਾਸਕ ਨਾ ਪਹਿਨ ਕੇ ਉਲੰਘਣਾਂ
ਕਰਨ ਵਾਲੇ 71 ਵਿਆਕਤੀਆਂ ਦੇ ਮਾਸਕ ਚਲਾਣ ਕੱਟੇ ਗਏ ਹਨ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਇਸ ਮਹਾਂਮਾਰੀ ਤੋਂ ਬਚਾਅ
ਲਈ ਜਰੂਰੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਈ ਜਾਵੇਗੀ ਤਾਂ ਜੋ ਜਿਲਾ ਅੰਦਰ ਕੋਵਿਡ—19 ਨੂੰ ਅੱਗ ੇ
ਫੈਲਣ ਤੋਂ ਰੋਕਿਆ ਜਾ ਸਕੇ।