ਮਾਨਸਾ 17,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਬਠਿੰਡਾ ਸਾਇਕਲ ਗਰੁੱਪ ਦੇ ਫਾਉਂਡਰ ਮੈਂਬਰ 76 ਸਾਲਾ ਡਾਕਟਰ ਅਮਿ੍ਤ ਸੇਠੀ ਅਤੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ 49 ਸਾਲਾ ਸ: ਜਸਵਿੰਦਰ ਸਿੰਘ ਬਿੱਲਾ ਜਿਹੜੇ ਪਿਛਲੇ ਦਿਨੀਂ ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਮਕਸਦ ਨਾਲ ਇੱਕ ਸਾਇਕਲ ਰਾਈਡ ਡਾਕਟਰ ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਨਰਿੰਦਰ ਗੁਪਤਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਬਿੱਲਾ ਨੇ ਮਾਨਸਾ ਸਾਇਕਲ ਗਰੁੱਪ ਦਾ ਮੈਂਬਰ ਬਣ ਕੇ ਸਾਇਕਲਿੰਗ ਸ਼ੁਰੂ ਕੀਤੀ ਅਤੇ 200,400,600,1000 ਕਿਲੋਮੀਟਰ ਤੱਕ ਦੀਆਂ ਸਾਇਕਲ ਰਾਈਡਾਂ ਲਗਾ ਕੇ ਮਾਨਸਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਉਹਨਾਂ ਦੱਸਿਆ ਕਿ ਜਸਵਿੰਦਰ ਬਿੱਲਾ ਨੇ ਇੱਕ ਮਹੀਨਾ ਲਗਾਤਾਰ ਹਰ ਰੋਜ਼ ੧੦੦ ਕਿਲੋਮੀਟਰ ਸਾਇਕਲ ਚਲਾ ਕੇ ਲੋਕਾਂ ਨੂੰ ਸਾਇਕਲਿੰਗ ਲਈ ਜਾਗਰੂਕ ਕੀਤਾ।
ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਡਾਕਟਰ ਅਮਿ੍ਤ ਸੇਠੀ ਨੇ ਬਠਿੰਡਾ ਦੇ ਸਾਇਕਲਿਸਟਾਂ ਨੂੰ ਗਰੁੱਪ ਬਣਾ ਕੇ ਇੱਕਠੇ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਬਠਿੰਡਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਬਠਿੰਡਾ ਜ਼ਿਲ੍ਹੇ ਦਾ ਨਾਂ ਸਾਇਕਲਿੰਗ ਦੇ ਖੇਤਰ ਵਿੱਚ ਚਮਕਾਇਆ।
ਡਾਕਟਰ ਵਰੁਣ ਮਿੱਤਲ ਨੇ ਕਿਹਾ ਕਿ ਅਜਿਹੇ ਸਾਇਕਲਿਸਟਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਹਰੇਕ ਇਨਸਾਨ ਨੂੰ ਸਾਇਕਲਿੰਗ ਕਰਨੀ ਚਾਹੀਦੀ ਹੈ ਤਾਂ ਕਿ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕੇ।
ਇਸ ਮੌਕੇ ਸੁਰਿੰਦਰ ਬਾਂਸਲ, ਸੰਜੀਵ ਪਿੰਕਾ, ਰਮਨ ਗੁਪਤਾ, ਬਿੰਨੂ ਗਰਗ, ਵਿਕਾਸ ਗੁਪਤਾ, ਰਵਿੰਦਰ ਧਾਲੀਵਾਲ, ਪ੍ਰਮੋਦ ਬਾਂਗਲਾ, ਸੋਹਣ ਲਾਲ, ਲੋਕ ਰਾਮ ਸਮੇਤ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਾਜ਼ਰ ਸਨ