ਗੈਂਗਰਸਟਰਾਂ ਬਾਰੇ ਮਜੀਠੀਆ ਦੇ ਸਵਾਲ ਦਾ ਰੰਧਾਵਾ ਨੇ ਦਿੱਤੀ ਇਹ ਜਵਾਬ

0
14

ਗੁਰਦਾਸਪੁਰ 17,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ):  1971 ਦੀ ਭਾਰਤ-ਪਾਕਿ ਜੰਗ ਦੇ 50 ਸਾਲ ਪੂਰੇ ਹੋਣ ‘ਤੇ ਡੀਬੀਐਨ ਬ੍ਰਿਗੇਡ ਦੀ ਜਿੱਤ ਦੀ ਯਾਦ ਵਿੱਚ ਡੇਰਾ ਬਾਬਾ ਨਾਨਕ ‘ਚ ਫੌਜ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ‘ਚ ਰਾਜਪੂਤ ਰਾਈਫ਼ਲਸ ਦੇ ਫੌਜੀ ਅਧਿਕਾਰੀ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪ੍ਰਸ਼ਾਸ਼ਨ ਦੇ ਕਈ ਅਧਿਕਾਰੀਆਂ ਵੱਲੋਂ ਫੌਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਬਿਕਰਮ ਮਜੀਠੀਆ ਵੱਲੋਂ ਜੇਲ੍ਹ ‘ਚ ਬੰਦ ਗੈਂਗਸਟਰ ਦੇ ਇਲਜ਼ਾਮਾ ‘ਤੇ ਰੰਧਾਵਾ ਨੇ ਕਿਹਾ ਕਿ ਮਜੀਠੀਆ ਜਿਨ੍ਹਾਂ ਗੈਂਗਸਟਰ ਦਾ ਨਾਂ ਲੈ ਰਿਹਾ ਹੈ, ਉਹ ਮਜੀਠੀਆ ਦੇ ਵਰਕਰ ਸੀ ਤੇ ਉਸ ਲਈ ਕੰਮ ਕਰਦੇ ਹਨ। ਹੁਣ ਉਨ੍ਹਾਂ ਵੱਲੋਂ ਸਭ ਗੈਂਗਸਟਰਾਂ ਨੂੰ ਜੇਲ੍ਹ ‘ਚ ਬੰਦ ਕਰਕੇ ਨੱਥ ਪਾਈ ਹੈ ਤਾਂ ਜੋ ਉਹ ਕੋਈ ਕਾਲਾ ਧੰਦਾ ਨਾ ਕਰ ਸਕਣ। ਇਸ ਲਈ ਮਜੀਠੀਆ ਆਪਣੇ ਮਿੱਤਰ ਗੈਂਗਸਟਰ ਦਾ ਪੱਖ ਲੈਣ ਲਈ ਮੇਰੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ।

Sukhjinder_Singh_Randhawa

ਇਸ ਦੇ ਨਾਲ ਹੀ 1971 ਦੀ ਜੰਗ ਦੀ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ ਰੰਧਾਵਾ ਵੱਲੋਂ ਫੌਜੀ ਜਵਾਨਾਂ ਤੇ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਇਸ ਸਰਹੱਦੀ ਇਲਾਕੇ ਦੇ ਵਾਸੀ ਹਨ ਤੇ ਇੱਥੇ ਇਸ ਮੌਕੇ ‘ਤੇ ਸ਼ਾਮਲ ਹੋ ਕੇ ਉਨ੍ਹਾਂ ਨੂੰ ਖੁਦ 1971 ਦੀ ਜੰਗ ਵਾਲੇ ਦਿਨ ਯਾਦ ਆ ਰਹੇ ਹਨ। ਉਨ੍ਹਾਂ ਨੇ ਖੁਦ ਵੀ ਇਹ ਜੰਗ ਹੰਢਾਈ ਹੈ। ਉਨ੍ਹਾਂ ਕਿਹਾ ਕਿ ਕਿਵੇਂ ਇਨ੍ਹਾਂ ਫੌਜੀ ਜਵਾਨਾਂ ਸਦਕਾ ਅੱਜ ਅਸੀਂ ਸੁੱਖ ਮਾਣ ਰਹੇ ਹਾਂ।

ਇਸ ਦੇ ਨਾਲ ਮੁਖ਼ਤਾਰ ਅੰਸਾਰੀ ਦੇ ਪੰਜਾਬ ਜੇਲ੍ਹ ‘ਚ ਬੰਦ ਹੋਣ ਤੇ ਅੰਸਾਰੀ ਨੂੰ ਉੱਤਰ ਪ੍ਰਦੇਸ਼ ਪੁਲਿਸ ਨੂੰ ਨਾ ਦੇਣ ਦੇ ਸਵਾਲ ‘ਤੇ ਮੰਤਰੀ ਦਾ ਕਹਿਣਾ ਸੀ ਕਿ ਉਹ ਜੇਲ੍ਹ ਮੰਤਰੀ ਹਨ ਤੇ ਉਨ੍ਹਾਂ ਦਾ ਕੰਮ ਹੈ ਜੇਲ੍ਹ ‘ਚ ਬੰਦ ਹਰ ਕੈਦੀ ਦਾ ਧਿਆਨ ਰੱਖਣਾ। ਜਦਕਿ ਕੈਦੀਆਂ ਨੂੰ ਬਾਹਰ ਭੇਜਣ ਦਾ ਕੰਮ ਅਦਾਲਤ ਦੇ ਹੁਕਮ ਨਾਲ ਹੁੰਦਾ ਹੈ। ਰੰਧਾਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਗੈਂਗਸਟਰ ਜਾਂ ਬਦਮਾਸ਼ ਨਾਲ ਕੋਈ ਸਬੰਧ ਨਹੀਂ।

ਰੰਧਾਵਾ ਨੇ ਪੰਜਾਬ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਵਧਣ ‘ਤੇ ਆਖਿਆ ਕਿ ਅੱਜ ਹਾਲਾਤ ਵਿਗਾੜ ਰਹੇ ਹਨ ਤੇ ਹਰ ਇੱਕ ਨੂੰ ਖੁਦ ਦਾ ਬਚਾਅ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਇਸ ਬਾਬਤ ਸਖ਼ਤੀ ਕਰਨ ਦੇ ਆਦੇਸ਼ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਵੱਡੀਆਂ ਰੈਲੀਆਂ ਨਾ ਕਰਨ।

LEAVE A REPLY

Please enter your comment!
Please enter your name here