ਬੁਢਲਾਡਾ 14 ਮਾਰਚ (ਸਾਰਾ ਯਹਾਂ /ਅਮਨ ਮਹਿਤਾ) : ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦੀ ਪਾਰਟੀ ਦਾ ਜਿੱਤਿਆ ਕੌਂਸਲਰ ਹੀ ਹੋਵੇਗਾ, ਕਿਉਂਕਿ ਅਜ਼ਾਦ ਕੌਂਸਲਰਾਂ ਦਾ ਸਾਥ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੈ ਅਤੇ ਆਉਂਣ ਵਾਲੇ ਦਿਨਾਂ ਵਿੱਚ ਉਹ ਪਾਰਟੀ ਵਿੱਚ ਸਾਮਿਲ ਹੋਣਗੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਕਾਂਗਰਸ ਭਵਨ ਵਿਖੇ ਕੇ.ਕੇ. ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਆਉਂਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਬਣੇਗੀ ਅਤੇ ਕਾਂਗਰਸ ਸਰਕਾਰ ਨੇ ਸਾਰੇ ਵਾਅਦੇ ਪੂਰੇ ਕਰਦਿਆਂ ਪੰਜਾਬ ਨੂੰ ਤਰਕੀ ਦੇ ਰਾਹਾਂ ਤੇ ਤੋਰਿਆ ਹੈ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋਂ ਜੇਤੂ ਕੌੰਸਲਰਾਂ ਨਰੇਸ ਕੁਮਾਰ, ਹਰਬਿੰਦਰਦੀਪ ਸਿੰਘ ਸਵੀਟੀ, ਗੁਰਪ੍ਰੀਤ ਕੌਰ ਚਹਿਲ, ਨਰਿੰਦਰ ਕੌਰ, ਰਾਣੀ ਸਰਮਾਂ, ਬਿੰਦੂ ਬਾਲਾ ਦਾ ਹਾਰ ਪਾਕੇ ਸਨਮਾਨਿਤ ਕਰਦਿਆਂ ਕਿਹਾ ਕਿ ਹਾਰੇ ਹੋਏ ਉਮੀਦਵਾਰ ਵੀ ਆਪਣੇ ਆਪ ਨੂੰ ਹਾਰੇ ਹੋਏ ਨਾ ਸਮਝਣ, ਕਿਉਂਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਉਹ ਆਪਣੇ ਵਾਰਡ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਹਾਰੇ ਹੋਏ ਉਮੀਦਵਰਾਂ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਵਰਕਰ ਹੋਣਾ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਇਸ ਮੌਕੇ ਬੋਲਦਿਆਂ ਕਾਂਗਰਸ ਦੇ ਪੰਜਾਬ ਸਕੱਤਰ ਰਣਜੀਤ ਸਿੰਘ ਦੋਦੜਾ ਨੇ ਕਿਹਾ ਕਿ ਸ਼ਹਿਰ ਅੰਦਰ 19 ਵਾਰਡਾਂ ਵਿੱਚੋਂ ਸਿਰਫ਼ 6 ਕੌਂਸਲਰਾਂ ਦੀ ਜਿੱਤ ਨਾਲ ਪਾਰਟੀ ਅੰਦਰ ਅੰਦਰੂਨੀ ਫੁੱਟ ਜੱਗ ਜ਼ਾਹਰ ਹੋਈ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਕਾਂਗਰਸੀ ਵਰਕਰ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਪ੍ਰਧਾਨਗੀ ਦੇ ਸਬੰਧ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ਼ ਬੀਬੀ ਰਣਜੀਤ ਕੌਰ ਭੱਟੀ ਦੀ ਅਗਵਾਈ ਹੇਠ ਹਾਈ ਕਮਾਂਡ ਨੂੰ ਚੰਗੇ ਅਕਸ ਵਾਲਾ ਕੌਂਸਲਰ ਪ੍ਰਧਾਨ ਬਣਾਉਂਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੇ ਵਿਕਾਸ ਕਾਰਜਾ ਵਿੱਚ ਤੇਜ਼ੀ ਲਿਆਦੀ ਜਾ ਸਕੇ। ਇਸ ਮੌਕੇ ਸਤਪਾਲ ਮੂਲੇਵਾਲਾ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੋਆਣਾ, ਦੀਪੂ ਬੋੜਾਵਾਲੀਆ, ਦਿਲਬਾਗ ਸਿੰਘ ਗੱਗੀ, ਤਰਜੀਤ ਸਿੰਘ ਚਹਿਲ, ਰਜਿੰਦਰ ਕੁਮਾਰ, ਖੇਮ ਸਿੰਘ ਜਟਾਣਾ, ਅਸ਼ੋਕ ਕੁਮਾਰ, ਕੁਸ਼ ਸ਼ਰਮਾਂ, ਅਜਮੇਰ ਸਿੰਘ ਗੁਰਨੇ ਖੁਰਦ, ਗੁਰਿੰਦਰ ਮੋਹਣ, ਰਾਜ ਕੁਮਾਰ ਰਾਜੂ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।