ਪੰਜਾਬ ‘ਚ ਕੋਰੋਨਾ ਕਹਿਰ ਜਾਰੀ, 1414 ਨਵੇਂ ਕੋਰੋਨਾ ਕੇਸਾਂ ‘ਚ 21 ਵਿਦਿਆਰਥੀ ਤੇ 5 ਅਧਿਆਪਕ ਵੀ ਸ਼ਾਮਲ

0
100

ਚੰਡੀਗੜ੍ਹ 13,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ਅੰਦਰ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਸ਼ੁਕਰਵਾਰ ਪੰਜਾਬ ਅੰਦਰ 1414 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਇਨ੍ਹਾਂ 1414 ਵਿੱਚ 21 ਵਿਦਿਆਰਥੀ ਅਤੇ 5 ਅਧਿਆਪਕ ਵੀ ਸ਼ਾਮਲ ਹਨ।ਹੁਣ ਤਕ ਪੰਜਾਬ ਵਿੱਚ 194753 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ।ਪਿੱਛਲੇ 24 ਘੰਟਿਆਂ ਵਿੱਚ 34 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਵਿੱਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਸਾਰੇ ਸਕੂਲ ਪ੍ਰੀ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਸੂਬੇ ਵਿਚ ਕੋਰੋਨਾ ਦੀ ਸਥਿਤੀ ਕਾਰਨ ਇਹ ਫੈਸਲਾ ਲਿਆ ਹੈ। ਸੂਬੇ ਦੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਰਫ ਅਧਿਆਪਕ ਸਕੂਲ ਆਉਣਗੇ। ਨਾਲ ਹੀ ਜੇਕਰ ਇਮਤਿਹਾਨ ਨਾਲ ਸਬੰਧਤ ਕੋਈ ਸਮੱਸਿਆ ਆਉਂਦੇ ਹੈ ਤਾਂ ਬੱਚੇ ਅਧਿਆਪਕ ਕੋਲ ਸਕੂਲ ਆ ਸਕਦਾ ਹੈ।

ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਕੂਲ ਬੰਦ ਦੀ ਪੁਸ਼ਟੀ ਕੀਤੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੇ ਪੇਪਰਾਂ ਅਤੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਸ਼ੁਕਰਵਾਰ ਨੂੰ 19 ਹੋਰ ਮਰੀਜ਼ ਆਈਸੀਯੂ ਵਿੱਚ ਭਰਤੀ ਕੀਤੇ ਗਏ ਹਨ।ਇਸ ਤੋਂ ਇਲਾਵਾ 5 ਮਰੀਜ਼ ਵੈਂਟੀਲੇਟਰ ਤੇ ਹਨ।ਚੰਗੀ ਗੱਲ ਇਹ ਹੈ ਕਿ 991 ਮਰੀਜ਼ ਸਿਹਤਯਾਬ ਵੀ ਹੋਏ ਹਨ। ਸ਼ਕਰਵਾਰ ਨੂੰ 34 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।ਇਸ ਵਿੱਚ ਅੰਮ੍ਰਿਤਸਰ -5, ਫਾਜ਼ਿਲਕਾ -1, ਗੁਰਦਾਸਪੁਰ -2, ਹੁਸ਼ਿਆਰਪੁਰ -5, ਜਲੰਧਰ -6, ਕਪੂਰਥਲਾ -3, ਲੁਧਿਆਣਾ -1, ਐਸ.ਏ.ਐਸ.ਨਗਰ -6, ਰੋਪੜ -1, ਸੰਗਰੂਰ -1, ਐਸ ਬੀ ਐਸ ਨਗਰ -1 ਅਤੇ ਤਰਨ ਤਾਰਨ -2 ਲੋਕਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਮਰਨ ਵਾਲਿਆਂ ਦੀ ਕੁੱਲ੍ਹ ਗਿਣਤੀ 6030 ਹੋ ਗਈ ਹੈ।ਪੰਜਾਬ ਵਿੱਚ ਹੁਣ ਤਕ 5313932 ਮਰੀਜ਼ਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਾ ਚੁੱਕੇ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਕੋਵਿਡ19 ਦੇ ਕੇਸਾਂ ‘ਚ ਮੁੜ ਹੋ ਰਹੇ ਵਾਧੇ ਨੇ ਸੂਬਾ ਸਰਕਾਰ ਦੀਆਂ ਫਿਕਰਾਂ ‘ਚ ਵਾਧਾ ਕੀਤਾ ਹੈ। ਜਿਸ ਤੋਂ ਬਾਅਦ ਸੂਬੇ ਦੇ ਕਰੀਬ ਅੱਠ ਜ਼ਿਲ੍ਹਿਆਂ ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਨਵਾਂ ਸ਼ਹਿਰ ਆਦੀ ‘ਚ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here