ਬੁਢਲਾਡਾ ਕਰੋਨਾ ਨਾਲ ਬਜੁਰਗ ਦੀ ਮੌਤ

0
231

ਬੁਢਲਾਡਾ 12,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਇੱਥੋ ਨੇੜਲੇ ਪਿੰਡ ਦੇ ਰਹਿਣ ਵਾਲੇ 70 ਸਾਲਾਂ ਬਜੁਰਗ ਜ਼ੋ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ਇਲਾਜ ਦੌਰਾਨ ਕਰੋਨਾ ਪਾਜਟਿਵ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਿਿਮਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਜੇਰੇ ਇਲਾਜ ਕਮਾਂਡ ਹਸਪਤਾਲ ਚੰਡੀ ਮੰਦਿਰ ਚੰਡੀਗੜ ਵਿਖੇ ਦਾਖਿਲ ਸੀ ਜਿੱਥੇ ਉਸਦਾ ਕਰੋਨਾ ਟੈਸਟ ਕੀਤਾ ਗਿਆਂ ਤਾ ਪਾਜਟਿਵ ਪਾਇਆ ਗਿਆ। ਜਿਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਸਦੀ ਮੋਤ ਹੋ ਗਈ। ਜਿਸਦਾ ਅੱਜ ਬੁਢਲਾਡਾ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਰੋਨਾਂ ਇਤਿਆਤ ਨੂੰ ਮੱਦੇਨਜਰ ਰੱਖਦਿਆਂ ਪੀ ਪੀ ਈ ਕਿੱਟਾ ਪਹਿਣ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਡੀ ਐਸ ਪੀ ਬੁਢਲਾਡਾ ਪ੍ਰਭਜੋਤ ਕੋਰ ਬੇਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਇਤਿਆਤ ਦੀ ਪਾਲਣਾ ਕਰਨ ਅਤੇ ਡਰਨ ਦੀ ਲੋੜ ਨਹੀਂ, ਦੋ ਗਜ਼ ਦੀ ਦੁਰੀ, ਮਾਸਕ ਅਤੇ ਸੈਨੀਟਾਇਜ਼ਰ ਅਤੇ ਵਾਰ ਵਾਰ ਹੱਥਾ ਨੂੰ ਧੋਣਾ ਨਾਲ ਹੀ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here