ਬੁਢਲਾਡਾ 09,ਮਾਰਚ (ਸਾਰਾ ਯਹਾਂ /ਅਮਨ ਮਹਿਤਾ/ਅਮਿਤ ਜਿੰਦਲ)ਸੀਨੀਅਰ ਸਿਟੀਜ਼ਨ ਬੁਢਲਾਡਾ ਵੱਲੋਂ ਮਹਿਲਾ ਦਿਵਸ ਮੌਕੇ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੈਡਮ ਪ੍ਰਭਜੋਤ ਕੌਰ ਬੇਲਾ ਡੀ.ਐਸ.ਪੀ. ਮੁੱਖ ਮਹਿਮਾਨ ਦੇ ਤੌਰ ਤੇ ਸਾਮਿਲ ਹੋਏ ਅਤੇ ਬ੍ਰਹਮ ਕੁਮਾਰੀ ਦੀਦੀ ਰਾਜਿੰਦਰ ਵਿਸ਼ੇਸ ਮਹਿਮਾਨ ਸਨ। ਸਭ ਤੋਂ ਪਹਿਲਾਂ ਸ਼ਹਿਰ ਦੀਆਂ ਮਹਿਲਾ ਨਗਰ ਕੌਂਸਲਰ ਮੈਂਬਰਾਂ ਨੂੰ ਐਸੋਸੀਏਸ਼ਨ ਦੀਆਂ ਮਹਿਲਾ ਮੈਂਬਰਾਂ ਵੱਲੋਂ ਹਾਰ ਪਾ ਕੇ ਜੀ ਆਇਆਂ ਕਿਹਾ ਗਿਆ। ਬਾਅਦ ਵਿੱਚ ਆਸਾ ਦੇਵੀ, ਸੀਲਾ ਦੇਵੀ, ਨੀਸਾ ਅਰੋੜਾ ਅਤੇ ਕਲਪਨਾ ਸਿੰਘ ਨੇ ਮਹਿਲਾ ਦਿਵਸ ਦੀ ਮਹੱਤਤਾ ਅਤੇ ਅਜੋਕੇ ਸਮੇਂ ਵਿੱਚ ਮਹਿਲਾਵਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਰੱਖੇ। ਗਾਇਕ ਕੁਲਦੀਪ ਲਾਈਲਪੁਰੀ ਨੇ ਬਹੁਤ ਹੀ ਭਾਵੁਕ ਗੀਤ ਗਾ ਕੇ ਸਰੋਤਿਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਦੀਦੀ ਰਾਜਿੰਦਰ ਨੇ ਮਹਿਲਾਵਾਂ ਨੂੰ ਅਧਿਆਤਮਿਕ ਗਿਆਨ ਵੰਡਿਆ। ਮੁੱਖ ਮਹਿਮਾਨ ਪ੍ਰਭਜੋਤ ਕੌਰ ਡੀ.ਐਸ.ਪੀ. ਨੇ ਆਪਣੇ ਜਿੰਦਗੀ ਦੇ ਸਫ਼ਰ ਵਿੱਚ ਆਪਣੇ ਮਾਤਾ ਪਿਤਾ ਦੇ ਯੋਗਦਾਨ ਅਤੇ ਪਰਿਵਾਰ ਵੱਲੋਂ ਦਿੱਤੇ ਗਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਦੇ ਯੁਗ ਵਿੱਚ ਮਹਿਲਾਵਾਂ ਨੂੰ ਸਵੈ-ਨਿਰਭਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਵੀ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਹਨ। ਇਸ ਮੌਕੇ ਸ਼ਹਿਰ ਦੀਆਂ ਚੁਣਿਆ ਗਈਆਂ ਮਹਿਲਾ ਕੌਂਸਲਰ ਕੰਚਨ ਮਦਾਨ, ਨਰਿੰਦਰ ਕੌਰ ਵਿਰਕ, ਗੁਰਪ੍ਰੀਤ ਕੌਰ ਚਹਿਲ, ਰਾਣੀ ਸ਼ਰਮਾ, ਬਿੰਦੂ ਬਾਲਾ ਦਾ ਸਨਮਾਨ ਵੀ ਕੀਤਾ ਗਿਆ। ਪ੍ਰਧਾਨ ਕੇਬਲ ਗਰਗ ਵੱਲੋਂ ਕਰਵਾਇਆ ਗਈਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆਂ ਗਿਆਂ। ਇਸ ਮੌਕੇ ਮੈਡਮ ਪ੍ਰੋਮਿਲਾ ਬਾਲਾ, ਸਰੋਜ ਬਾਲਾ, ਪ੍ਰੋਜੈਕਟ ਚੈਅਰਮੈਨ ਸਤੀਸ਼ ਗੋਇਲ, ਜਸਵੰਤ ਸਿੰਗਲਾ, ਵਿਜੈ, ਮੋਹਨ ਲਾਲ ਨੰਬਰਦਾਰ, ਸੁਖਵਿੰਦਰ ਸਿੰਘ ਰਿਟਾ: ਪਟਵਾਰੀ, ਬਚਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀਆ ਮਹਿਲਾਵਾਂ ਹਾਜ਼ਰ ਸਨ।ਫੋਟੋ ਕੈਂਪਸ਼ਨ: ਮਹਿਲਾ ਦਿਵਸ ਮੌਕੇ ਨਵ ਨਿਯੁਕਤ ਮਹਿਲਾਂ ਕੌਂਸਲਰਾਂ ਦਾ ਸਨਮਾਨ ਕਰਦੇ ਹੋਏ