ਮਾਨਸਾ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਤਹਿਤ ਵਰਕਸ਼ਾਪ ਦੀ ਸ਼ੁਰੂਆਤ

0
18

ਮਾਨਸਾ,09,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ) :ਜਿਲ੍ਹਾ ਮਾਨਸਾ ਵਿੱਚ ਚੱਲ ਰਹੇ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਸਰਕਾਰੀ ਸਕੂਲਾਂ ਦੀਆਂ 11ਵੀ ਅਤੇ 12ਵੀ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾ ਨੂੰ ਹੱਥੀਂ ਸੈਨੇਟਰੀ ਪੈਡ ਤਿਆਰ ਕਰਨ ਲਈ ਵਰਕਸ਼ਾਪ ਦੀ ਸ਼ੁਰੂਆਤ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜੋਗਾ ਬਲਾਕ, ਭੀਖੀ ਵਿਖੇ ਕੀਤੀ ਗਈ। ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਵਰਕਸ਼ਾਪ ਦਾ ਮੁੱਖ ਉਦੇਸ਼ ਲੜਕੀਆਂ ਨੂੰ ਸਿਹਤ ਸੰਭਾਲ ਅਤੇ ਸਾਫ ਤੇ ਸਰੱੁਖਿਅਤ ਵਾਤਾਵਰਣ ਦੇ ਅਨੁਕੂਲ ਸੈਨੇਟਰੀ ਨੈਪਕਿਟ ਪੈਡ ਦੀ ਚੌਣ ਕਰਨ ਲਈ ਪਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਹੱਥੀਂ ਸੈਨੇਟਰੀ ਪੈਡ ਤਿਆਰ ਕਰਨ ਲਈ ਵਰਕਸ਼ਾਪ ਜਿ਼ਲ੍ਹਾ, ਮਾਨਸਾ ਦੇ 69 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ ਵਿੱਚ ਪੜ੍ਹਦੀਆਂ 11ਵੀ ਅਤੇ 12ਵੀ ਜਮਾਤ ਦੀਆਂ ਵਿਦਿਆਰਥਣਾਂ ਨੂੰ ਕਰਵਾਈ ਜਾਣੀ ਹੈ, ਜਿਸ ਅਧੀਨ ਕੁੱਲ 6861 ਵਿਦਿਆਰਥਣਾ ਨੂੰ ਕਵਰ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਵਰਕਸ਼ਾਪ ਜਿ਼ਲ੍ਹੇ ਦੀਆਂ ਆਂਗਣਵਾੜੀ ਵਰਕਰ, ਸੁਪਰਵਾਈਜਰਾਂ, ਸੈਲਫ ਹੈਲਪ ਗਰੁੱਪਾਂ ਨੂੰ ਵੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਸਮੇਂ ਸਮੇਂ ਤੇ ਜਾਗਰੂਕਤਾ ਸਬੰਧੀ ਗਤੀਵਿਧੀਆਂ ਕੀਤੀਆਂ ਜਾਦੀਆ ਹਨ। ਵਰਕਸ਼ਾਪ ਵਿੱਚ ਬਲਾਕ ਭੀਖੀ ਦੀਆਂ ਸੁਪਰਵਾਈਜਰਾਂ ਅਤੇ ਸਕੂਲ ਅਧਿਆਪਕਾਂ ਵੱਲੋ ਵੀ ਭਾਗ ਲਿਆ ਗਿਆ। 

LEAVE A REPLY

Please enter your comment!
Please enter your name here