ਐਨ ਐਚ 148 ਬੀ ਰੋਡ ਦੀ ਅੇਕਵਾਇਰ ਕੀਤੀ ਜਮੀਨ ਦੇ ਮਾਲਕਾਂ ਨੂੰ ਪੈਸੇ ਦੇਣੇ ਸ਼ੁਰੂ

0
554

ਬੁਢਲਾਡਾ 05,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇ 148 ਬੀ ਭੀਖੀ ਤੋਂ ਜਾਖਲ ਰੋਡ ਦੇ ਨਿਰਮਾਣ ਲਈ ਜਮੀਨ ਐਕਵਾਇਰ ਕਰਨ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਅਰਧ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਆਈ ਏ ਐਸ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆਂ ਨੇ ਦੱਸਿਆ ਕਿ ਹਾਈਵੇ ਦੋਰਾਨ ਐਕਵਾਇਰ ਕੀਤੇ ਜਮੀਨ ਮਾਲਕਾ ਨੂੰ ਹਦਾਇਤ ਕੀਤੀ ਗਈ ਹੈ ਕਿ ਜਮੀਨ ਦੀ ਨਿਰਧਾਰਤ ਕੀਤੀ ਕੀਮਤ ਦੇ ਅਨੁਸਾਰ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ ਗੁਰੂ ਨਾਨਕ ਕਾਲਜ ਦੇ ਦੋ ਨੰਬਰ ਖਸਰੇ ਦੀ ਰਾਸ਼ੀ ਲਗਭਗ ਢਾਈ ਕਰੋੜ ਰੁਪਏ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹਰੇਕ ਐਕਵਾਇਰ ਕੀਤੀ ਜ਼ਮੀਨ ਦੇ ਮਾਲਕ ਦੇ ਖਾਤੇ ਵਿੱਚ ਰਾਸ਼ੀ ਜਮ੍ਹਾ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 18 ਏਕੜ 5 ਕਨਾਲ 4 ਮਰਲੇ ਜਮੀਨ ਦੇ ਏਵਜ ਵਜੋਂ 91 ਕਰੋੜ 24 ਲੱਖ 18 ਹਜ਼ਾਰ 294 ਰੁਪਏ ਦੀ ਅਦਾਇਗੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁਢਲਾਡਾ 2184 ਮਰਲੇ, ਤਲਵੰਡੀ ਬੇਚਰਾਗ ਪਿੰਡ 100 ਮਰਲੇ, ਬਰੇਟਾ 295 ਮਰਲੇ, ਬਹਾਦਰਪੁਰ 210 ਮਰਲੇ, ਬਖਸ਼ੀਵਾਲਾ 195 ਮਰਲੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਅਤੇ ਕੁੱਲ 2984 ਮਰਲੇ ਬਣਦੀ ਹੈ। ਉਨ੍ਹਾ ਕਿਹਾ ਕਿ ਉਪਰੋਕਤ ਅਵਾਰਡ ਪਾਸ ਕਰਵਾਉਣ ਲਈ 13 ਸਤੰਬਰ 2019 ਨੂੰ ਮੀਨੀਸਟਰੀ ਆਫ ਰੋਡ ਹਾਈਵੇਜ਼ ਗੋਰਮਿੰਟ ਆਫ ਇੰਡੀਆਂ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਜ਼ੋ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ ਦੇ ਅਧੀਨ ਮਾਲਕਾ ਨੂੰ ਅਦਾਇਗੀ ਕਰਨ ਦੀ ਪ੍ਰਤੀਕਿਿਰਆ ਸ਼ੁਰੂ ਕੀਤੀ ਗਈ ਹੈ।
ਫ਼ੋਟੋ ਬੁਢਲਾਡਾ: ਐੱਸਡੀਐੱਮ ਸਾਗਰ ਸੇਤੀਆ ਜਾਣਕਾਰੀ ਦਿੰਦੇ ਹੋਏ।  

LEAVE A REPLY

Please enter your comment!
Please enter your name here