ਮਾਨਸਾ, 04,ਮਾਰਚ (ਸਾਰਾ ਯਹਾਂ/ਜੋਨੀ ਜਿੰਦਲ):: ਪਸ਼ੂ ਪਾਲਣ ਵਿਭਾਗ ਵੱਲੋਂ ਗਊਸ਼ਾਲਾ ਅਤੇ ਮੰਦਰ ਸੁਧਾਰ ਕਮੇਟੀ ਮਾਨਸਾ ਵਿਖੇ ਪਸ਼ੂ ਭਲਾਈ ਕੈਂਪ ਲਾਇਆ ਗਿਆ, ਜਿਸ ਦੌਰਾਨ 512 ਗਊ ਧਨ ਦਾ ਵੱਖ—ਵੱਖ ਬਿਮਾਰੀਆਂ ਦਾ ਇਲਾਜ ਕੀਤਾ ਗਿਆ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਕੈਂਪ ਲਈ ਗਊ ਸੇਵਾ ਕਮਿਸ਼ਨ ਵੱਲੋਂ 25 ਹਜ਼ਾਰ ਰੁਪਏ ਦੀ ਦਵਾਈ ਦਿੱਤੀ ਗਈ।ਉਨ੍ਹਾਂ ਕਿਹਾ ਕਿ ਬੇਸਹਾਰਾ ਗਊਧਨ ਦੀ ਬਿਹਤਰੀ ਲਈ ਭਵਿੱਖ ਵਿਚ ਵੀ ਅਜਿਹੇ ਕੈਂਪ ਚੱਲਦੇ ਰਹਿਣਗੇ।
ਇਸ ਦੌਰਾਨ ਪਸ਼ੂ ਪਾਲਣ ਵਿਭਾਗ ਵੱਲੋਂ ਡਾ. ਜਗਦੇਵ ਸਿੰਘ, ਡਾ. ਬਲਵਿੰਦਰ ਸਿੰਘ ਅਤੇ ਡਾ. ਰਵਿੰਦਰ ਸਿੰਘ ਦੁਆਰਾ ਬਿਮਾਰ ਗਊਧਨ ਦਾ ਇਲਾਜ ਕੀਤਾ ਗਿਆ।ਇਸ ਤੋਂ ਇਲਾਵਾ ਬੇਸਹਾਰਾ ਗਊ ਸੇਵਾ ਦਲ ਗਊਸ਼ਾਲਾ ਬਰੇਟਾ ਵਿਖੇ ਵੀ ਪਸ਼ੂ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵੈਟਰਨਿਟੀ ਇੰਸਪੈਕਟਰ ਯੋਗਿੰਦਰਪਾਲ, ਪਰਵੀਨ ਕੁਮਾਰ, ਕੁਲਦੀਪ ਸਿੰਘ, ਪ੍ਰਧਾਨ ਗਊ ਸੇਵਾ ਦਲ ਗਊਸ਼ਾਲਾ ਬਰੇਟਾ ਸਤੀਸ਼ ਕੁਮਾਰ, ਸਰਪ੍ਰਸਤ ਬਾਬੂ ਲਾਲ ਗੋਇਲ, ਗਊਸ਼ਾਲਾ ਕਮੇਟੀ ਤੋਂ ਜਤਿੰਦਰਬੀਰ ਗੁਪਤਾ, ਸੁਭਾਸ਼ ਚੰਦ, ਸ਼ਾਲ ਲਾਲ, ਮੁਨੀਸ਼ ਬੱਬੂ, ਈਸ਼ਵਰ ਗੋਇਲ, ਡਾ. ਅਨਿਲ ਗੋਇਲ ਅਤੇ ਵਿਨੋਦ ਗੋਇਲ ਆਦਿ ਮੌਜੂਦ ਸਨ।