ਨਵੀਂ ਦਿੱਲੀ 03,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕਾਂਗਰਸ ਨੇਤਾ ਸ਼ਸ਼ੀ ਥਰੂਰ (Shashi Tharoor) ਨੇ ਭਾਰਤੀ GDP ਦੀ ਤੁਲਨਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨਾਲ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਸਾਲ 2017 ਤੋਂ 2020 ਤਕ ਦੇ ਅੰਕੜੇ ਦਰਸਾਉਂਦੇ ਹੋਏ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਜੀਡੀਪੀ ਦੇ ਅੰਕੜਿਆਂ ਦੇ ਨਾਲ ਪੀਐਮ ਮੋਦੀ ਦੀਆਂ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਮੋਦੀ ਦੀ ਦਾੜ੍ਹੀ ਵਧਦੀ ਹੋਈ ਨਜ਼ਰ ਆ ਰਹੀ ਹੈ।
ਸ਼ਸ਼ੀ ਥਰੂਰ ਨੇ ਇਸ ਟਵੀਟ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਹੈ। ਵੇਖੋ ਥਰੂਰ ਦਾ ਮਜ਼ੇਦਾਰ ਟਵੀਟ:-
ਹੁਣ ਗੱਲ ਕਰਦੇ ਹਾਂ ਭਾਰਤ ਦੀ ਜੀਡੀਪੀ ਦੀ। ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਵਿੱਤੀ ਸਾਲ 2020-21 ਦੀ ਤੀਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 0.4 ਫੀਸਦ ਰਹਿਣ ਦਾ ਅਨੁਮਾਨ ਹੈ। ਹਾਲਾਂਕਿ, ਪੂਰੇ ਵਿੱਤੀ ਸਾਲ (ਜੀਡੀਪੀ) ਦੀ ਵਿਕਾਸ ਦਰ ਜ਼ੀਰੋ ਤੋਂ ਹੇਠਾਂ ਰਹਿਣ ਦੀ ਉਮੀਦ ਹੈ।
ਦੂਜੇ ਆਗਾਮੀ ਅੰਦਾਜ਼ੇ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2020-21 ਦੌਰਾਨ ਜੀਡੀਪੀ ਵਿਕਾਸ ਦਰ ਮਨਫੀ ਅੱਠ ਪ੍ਰਤੀਸ਼ਤ ਹੋ ਸਕਦੀ ਹੈ। ਸਥਿਰ ਕੀਮਤਾਂ (2011-12) ਵਿੱਤੀ ‘ਤੇ ਵਿੱਤੀ ਸਾਲ 2020-21 ਦੌਰਾਨ ਦੇਸ਼ ਦੀ ਅਸਲ ਜੀਡੀਪੀ 134.09 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਜਦੋਂਕਿ 29 ਜਨਵਰੀ 2021 ਨੂੰ ਜਾਰੀ 2019- 20 ਦੇ ਪਹਿਲੇ ਸੋਧੇ ਅਨੁਮਾਨ ਵਿੱਚ ਦੇਸ਼ ਦੀ ਜੀਡੀਪੀ 145.69 ਲੱਖ ਕਰੋੜ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ।