ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਐਲਾਨ, ਲਗ ਸਕਦੀਆਂ ਨਾਇਟ ਕਰਫਿਊ ਸਣੇ ਹੋਰ ਪਾਬੰਧੀਆਂ

0
76

ਚੰਡੀਗੜ੍ਹ27,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ, ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਗੱਲ ਸਾਫ ਕਰ ਦਿੱਤੀ ਹੈ ਕਿ ਉਹ ਨਾਇਟ ਕਰਫਿਊ ਅਤੇ ਹੋਰ ਪਾਬੰਧੀਆਂ ਲਗਾਉਣ ਤੋਂ ਕੋਈ ਸੰਕੋਚ ਨਹੀਂ ਕਰੇਗਾ ਜੇ ਕੋਵਿਡ ਕੇਸਾਂ ਦੀ ਗਿਣਤੀ ਸ਼ਹਿਰ ਵਿੱਚ ਵਧਦੀ ਰਹੀ।

ਕੋਵਿਡ -19 ਮਹਾਮਾਰੀ ਬਾਰੇ ਇੱਕ ਸਮੀਖਿਆ ਬੈਠਕ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਸੰਬੰਧੀ ਲੋਕਾਂ ਵਿੱਚ ਪਈ ਢਿੱਲ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ, ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਨਾਇਟ ਕਰਫਿਊ, ਬਾਜ਼ਾਰਾਂ ਨੂੰ ਬੰਦ ਕਰਨਾ, ਹੱਦਾਂ ਸੀਲ ਕਰਨਾ ਅਤੇ ਪਾਬੰਦੀਆਂ ਦੇ ਵਿਕਲਪ ਚੁਣਨ ਲਈ ਕੋਈ ਸੰਕੋਚ ਨਹੀਂ ਕੀਤਾ ਜਾਏਗਾ।ਜੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਰਹੀ ਤਾਂ ਵੱਖ-ਵੱਖ ਸਮਾਗਮਾਂ ਵਿਚ ਲੋਕਾਂ ਦੀ ਗਿਣਤੀ ਬਾਰੇ ਵੀ ਵਿਚਾਰ ਕੀਤਾ ਜਾਵੇਗਾ।

ਪ੍ਰਸ਼ਾਸਕ ਨੇ ਹਦਾਇਤ ਕੀਤੀ ਕਿ ਟੈਸਟਿੰਗ ਲਈ ਮੋਬਾਈਲ ਟੀਮਾਂ ਨੂੰ ਭੀੜ ਵਾਲੀਆਂ ਥਾਵਾਂ ਜਿਵੇਂ ਅਪਨੀ ਮੰਡੀ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸੁਖਨਾ ਝੀਲ ਅਤੇ ਰੋਜ਼ ਫੈਸਟੀਵਲ ਦੇ ਮੈਦਾਨ ਵਿਚ ਭੇਜਿਆ ਜਾਣਾ ਚਾਹੀਦਾ ਹੈ, ਜਿਥੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ।

LEAVE A REPLY

Please enter your comment!
Please enter your name here