ਬੁਢਲਾਡਾ 24,ਫਰਵਰੀ (ਸਾਰਾ ਯਹਾ /)ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਅਧੂਰੇ ਪਏ ਬਿਜਲੀ ਦੀਆਂ ਲਾਇਨਾ ਅਤੇ ਨਵੀਆਂ ਲਾਇਨਾਂ ਦੇ ਨਿਰਮਾਣ ਲਈ ਚੱਲ ਰਹੇ ਕਾਰਜ ਨੂੰ ਮੁਕੰਮਲ ਕਰਨ ਲਈ 25 ਫਰਵਰੀ ਤੋਂ 1 ਮਾਰਚ ਤੱਕ ਵੱਖ ਵੱਖ ਫੀਡਰਾਂ ਦੀ 10 ਵਜੇ ਤੋਂ 5 ਵਜੇ ਤੱਕ ਬਿਜਲੀ ਸਪਲਾਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ਅਫਸਰ ਇੰਜੀਨੀਅਰ ਜ਼ਸਪ੍ਰੀਤ ਸਿੰਘ ਮਾਨ ਅਤੇ ਜੂਨੀਅਰ ਇੰਜੀਨੀਅਰ ਹਿੱਤਅਭਿਲਾਸ਼ੀ ਸਿੰਗਲਾ ਨੇ ਦੱਸਿਆ ਕਿ 25 ਫਰਵਰੀ ਨੂੰ ਸ਼ਹਿਰੀ ਫੀਡਰ, 26 ਫਰਵਰੀ ਨੂੰ ਬੋਹਾ ਰੋਡ ਫੀਡਰ, 27 ਫਰਵਰੀ ਨੂੰ ਐਚ ਪੀ ਰੋਡ ਫੀਡਰ, 28 ਫਰਵਰੀ ਨੂੰ ਕਾਲਜ ਰੋਡ ਫੀਡਰ, 1 ਮਾਰਚ ਨੂੰ ਬੱਸ ਸਟੈਡ ਰੋਡ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ।