ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੀ ਮੋਬਾਇਲ ਐਪ ਲਾਂਚ

0
16

ਚੰਡੀਗੜ, 23 ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ) :ਆਮ ਲੋਕਾਂ ਅਤੇ ਵਿਸੇਸ ਤੌਰ ’ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਹਿਕਾਰੀ ਖੇਤਰ ਦੇ ਸਭ ਤੋਂ ਮਹੱਤਵਪੂਰਨ ਅਦਾਰਿਆਂ ਵਿਚੋਂ ਇੱਕ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ   (ਪੀ.ਐਸ.ਸੀ.ਏ.ਡੀ.ਬੀ.), ਨੇ ਅੱਜ ਇੱਥੇ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕਰਕੇ ਡਿਜੀਟਲ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟੀ ਹੈ।ਸਹਿਕਾਰਤਾ ਮੰਤਰੀ  ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ, ਚੰਡੀਗੜ ਦੀ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕੀਤੀ ਗਈ। ਇਸ ਐਪ ਦਾ ਐਂਡਰਾਇਡ ਅਤੇ ਆਈ.ਓ.ਐਸ. ਵਰਜਨ ਐਨ.ਆਈ.ਸੀ, ਨਵੀਂ ਦਿੱਲੀ ਦੁਆਰਾ ਡਿਜਾਇਨ ਅਤੇ ਤਿਆਰ ਕੀਤਾ ਗਿਆ ਹੈ ਜੋ ਗੂਗਲ ਪਲੇ ਸਟੋਰ ਅਤੇ ਓਪਨ ਵੈੱਬ ’ਤੇ ਡਾਊਨਲੋਡ ਲਈ ਉਪਲਬਧ ਹੈ।ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਆਮ ਲੋਕ ਅਤੇ ਖਾਸ ਕਰਕੇ ਕਿਸਾਨ ਬੈਂਕ ਦੀਆਂ ਲੋਨ ਸਕੀਮਾਂ, ਕਰਜਅਿਾਂ/ਐਫ.ਡੀਜ ਦੀਆਂ ਵਿਆਜ ਦਰਾਂ ਅਤੇ ਕਿਸਤਾਂ ਦੇ ਹਿਸਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਹ ਐਪ ਪਿੰਡਾਂ ਦੇ ਨੇੜਲੇ ਖੇਤਰਾਂ ਵਿੱਚ ਪੀ.ਏ.ਡੀ.ਬੀਜ ਦਾ ਪਤਾ ਲਗਾਉਣ ਵਿਚ ਵੀ ਸਹਾਇਤਾ ਪ੍ਰਦਾਨ ਕਰੇਗੀ।ਉਨਾਂ ਅੱਗੇ ਕਿਹਾ ਕਿ ਇਸ ਐਪ ’ਤੇ ਕਰਜ ਲੈਣ ਵਾਲੇ ਰਜਿਸਟਰਡ ਮੈਂਬਰ ਆਪਣੇ ਕਰਜ ਖਾਤਿਆਂ ਦੇ ਲੈਣ-ਦੇਣ/ਸਟੇਟਮੈਂਟਸ ਸਬੰਧੀ ਜਾਣਕਾਰੀ ਵੇਖ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਇਮਰੀ ਬੈਂਕ ਦੇ ਸਬੰਧਤ ਬ੍ਰਾਂਚ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸਨਰ ਸਹਿਕਾਰਤਾ ਕੇ. ਸਿਵਾ ਪ੍ਰਸਾਦ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਐਮ.ਡੀ. ਪੀ.ਏ.ਡੀ.ਬੀ. ਚਰਨਦੇਵ ਸਿੰਘ ਮਾਨ ਅਤੇ ਪੀ.ਏ.ਡੀ.ਬੀ. ਦੇ ਚੇਅਰਮੈਨ ਕਮਲਦੀਪ ਸਿੰਘ ਮੌਜੂਦ ਸਨ।    ————–

LEAVE A REPLY

Please enter your comment!
Please enter your name here