ਬੁਢਲਾਡਾ 20,ਫਰਵਰੀ (ਸਾਰਾ ਯਹਾ /ਅਮਨ ਮਹਿਤਾ)ਕੋਈ ਸਮਾ ਸੀ ਜਦੋਂ ਕਿਹਾ ਜਾਂਦਾ ਸੀ ਕਿ
ਦੋ ਸਮੇਂ ਦੀ ਰੋਟੀ ਮਿਲਦੀ ਰਹੇ ਤਾਂ ਜੀਵਨ ਸਹੀ ਕੱਟ ਜਾਵੇਗਾ, ਪਰ ਰੋਜਾਨਾਂ ਵਰਤੋਂ
ਦੀਆਂ ਚੀਜਾਂ ਦੇ ਮੁੱਲ ਵਿੱਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਲੋਕਾਂ ਨੂੰ ਦੋ
ਵਕਤ ਦੀ ਰੋਟੀ ਦਾ ਇਤਜਾਮ ਕਰਨਾ ਮੁਸ਼ਕਿਲ ਹੋ ਗਿਆ ਹੈ। ਦੇਸ ਦੇ ਜਿਆਦਾਤਰ
ਸੂਬਿਆ ਵਿੱਚ ਤੇਲ ਦੀਆਂ ਕੀਮਤਾ ਰਿਕਾਰਡ ਪੱਧਰ ਤੇ ਪੁੱਜ ਗਈਆਂ ਹਨ। ਤੇਲ
ਦੀਆਂ ਵਧ ਰਹੀਆਂ ਕੀਮਤਾਂ ਤੋਂ ਲੋਕ ਪਹਿਲਾਂ ਹੀ ਦੁੱਖੀ ਅਤੇ ਪ੍ਰੇਸ਼ਾਨ ਸਨ,
ਰਹਿੰਦੀ ਕਸਰ ਗੈਸ ਸਿਲੰਡਰ ਦੀਆਂ ਵਧਾਈਆਂ ਕੀਮਤਾਂ ਨੇ ਕੱਢ ਦਿੱਤੀ ਹੈ। ਇੱਕ
ਪਾਸੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ,
ਦੂਜੇ ਪਾਸੇ ਘਰੇਲੂ ਗੈਸ ਸਿਲੰਡਰਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਤੇ ਰੋਕ ਲਗਾਈ
ਜਾ ਰਹੀ ਹੈ। ਪਿਛਲੇ ਦੋ ਮਹੀਨਿਆਂ ਤੋਂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ
ਵਿੱਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਪਰ ਕੇਂਦਰ ਸਰਕਾਰ ਦੇ ਦਾਅਵੇ ਭਾਵੇ
ਕੁਝ ਕਰੇ, ਪਰ ਉਸ ਦੇ ਰਵੱਈਏ ਤੋਂ ਲਗਦਾ ਹੈ ਕਿ ਉਸ ਨੇ ਮੰਹਿਗਾਈ ਦੀ
ਚਿੰਤਾ ਕਰਨੀ ਬੰਦ ਕਰ ਦਿੱਤੀ ਹੈ।
ਆਪਣੇ ਆਪ ਨੂੰ ਲੋਕਾਂ ਦੀ ਪਾਰਟੀ ਕਹਾਉਂਣ ਵਾਲੀ ਕੇਂਦਰ ਸਰਕਾਰ ਨੇ
ਪੈਟਰੋਲ ਡੀਜਲ ਅਤੇ ਸਿਲੰਡਰ ਦੇ ਰੇਟ ਵਧਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਸ ਦਾ
ਆਮ ਆਦਮੀ ਨਾਲ ਕੋਈ ਸਬੰਧ ਨਹੀਂ ਹੈ। ਰੋਜਾਨਾ ਵਰਤੋਂ ਦੀਆ ਚੀਜਾਂ
ਵਿੱਚ ਹੋ ਰਹੇ ਬੇਹਤਾਸਾ ਵਾਧੇ ਕਾਰਨ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ
ਇੰਤਜਾਮ ਕਰਨਾ ਮੁਸਕਿਲ ਹੋ ਗਿਆ ਹੈ। ਸਰਕਾਰ ਨੂੰ ਰਸੋਈ ਨਾਲ ਸਬੰਧਤ
ਚੀਜਾਂ ਦੇ ਰੇਟ ਵਿੱੱਚ ਕਟੋਤੀ ਕਰਨੀ ਚਾਹੀਦੀ ਹੈ ਤਾਂ ਜੋ ਆਮ ਆਦਮੀ ਭੁੱਖਾ
ਨਾ ਰਹੇ। -ਜਸਬੀਰ ਕੌਰ ਬਿਰਦੀ
ਇੱਕ ਪਾਸੇ ਸਰਕਾਰ ਲੋਕਾਂ ਨੂੰ ਮੁਫ਼ੳਮਪ;ਤ ਰਸੋਈ ਗੈਸ ਸਿਲੰਡਰ ਵੰਡ ਰਹੀ ਹੈ, ਪਰ
ਦੂਜੇ ਪਾਸੇ ਰਸੋਈ ਗੈਸ ਸਿਲੰਡਰਾਂ ਦੇ ਰੇਟ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ
ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ
ਕਿ ਆਮ ਲੋਕਾਂ ਤੋਂ ਬੁਨਿਆਦੀ ਸਹੂਲਤਾਂ ਖੋਹਣ ਦੀ ਬਜਾਏ ਵੱਧ ਤੋਂ ਵੱਧ
ਸਹੂਲਤਾਂ ਮੁਹਇਆ ਕਰਵਾਵੇ। ਰਸੋਈ ਗੈਸ ਸਿਲੰਡਰ ਦੇ ਰੇਟ ਦੇ ਵਾਧੇ ਨਾਲ
ਰਸੋਈ ਗੈਸ ਸਿਲੰਡਰ ਦਾ ਬਜਟ ਗੜਬੜਾ ਜਾਏਗਾ। ਰੋਜਾਨਾ ਵਰਤੋਂ ਦੀਆਂ ਚੀਜਾਂ
ਦੇ ਮੁੱਲ ਅਸਮਾਨ ਨੂੰ ਛੂੰਹ ਰਹੇ ਹਨ, ਜੋ ਥੱਲੇ ਆਉਂਣ ਦਾ ਨਾਮ ਨਹੀਂ
ਲੈ ਰਹੇ। ਉੱਪਰੋਂ ਸਰਕਾਰ ਦੇ ਇਸ ਫੈਸਲੇ ਨੇ ਆਮ ਲੋਕਾਂ ਤੇ ਹੋਰ ਭਾਰ ਪਾ
ਦਿੱਤਾ ਹੈ। -ਕੰਚਨ ਮਦਾਨ
ਸਰਕਾਰ ਨੂੰ ਆਮ ਆਦਮੀ ਦੀ ਤਕਲੀਫ ਦਾ ਕੋਈ ਧਿਆਨ ਨਹੀਂ ਹੈ, ਕਿਉਂਕਿ
ਬੇਲਗਾਮ ਹੋ ਰਹੀ ਮਹਿਗਾਈ ਕਰਕੇ ਆਮ ਲੋਕ ਪਹਿਲਾਂ ਹੀ ਦੁੱਖੀ ਅਤੇ ਬੇ-ਚੈਨ
ਹਨ। ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਆਵਾਜਾਈ ਅਤੇ ਵਸਤਾਂ ਨੂੰ
ਲਿਜਾਣ ਦੇ ਕਿਰਾਏ ਤੇ ਪੈਦਾ ਹੈ ਕਿਉਂਕਿ ਢੋਆ ਢੋਆਈ ਦੇ ਸਾਧਨ ਟਰੱਕ
ਅਤੇ ਦੂਜੇ ਵਾਹਨਾਂ ਵਿੱਚ ਤੇਲ ਦੀ ਵਰਤੋਂ ਹੋਣ ਕਾਰਨ ਇਸ ਦਾ ਸਿੱਧਾ ਅਸਰ
ਸਾਮਾਨ ਦੇ ਭਾੜੇ ਤੇ ਪੈਂਦਾ ਹੈ। ਦੇਸ ਦੇ ਲੋਕ ਅਜੇ ਕੋਰੋਨਾ ਦੀ ਮਾਰ
ਵਿੱਚੋਂ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕੇ, ਇਸ ਦੌਰਾਨ ਉਨ੍ਹਾਂ ਦੇ
ਕਾਰੋਬਾਰ ਵਿੱਚ ਖੜੋਤ ਆ ਗਈ ਸੀ, ਜਿਸ ਕਾਰਨ ਆਮ ਲੋਕਾਂ ਨੂੰ ਆ ਰਹੀਆਂ
ਮੁਸਕਿਲਾਂ ਨੂੰ ਧਿਆਨ ਵਿੱਚ ਰਖਦਿਆਂ ਫੈਸਲੇ ਲੈਣੇ ਚਾਹੀਦੇ ਹਨ।