ਮਾਨਸਾ ਜਿਲਾ ਅੰਦਰ ਕੋਈ ਵੀ ਅਣਸੁਖਾਂਵੀ ਘਟਨਾਂ ਨਹੀ ਵਾਪਰੀ, ਜਿਸ ਸਬੰਧੀ ਪਬਲਿਕ ਵੱਲੋਂ ਮਾਨਸਾ ਪੁਲਿਸ ਦੀ ਕੀਤੀ ਜਾ ਰਹੀ ਹੈ ਪ੍ਰਸੰਸਾਂ

0
31

ਮਾਨਸਾ, 17—02—2021 (ਸਾਰਾ ਯਹਾ /ਮੁੱਖ ਸੰਪਾਦਕ): ਨਗਰ ਕੌਸ ਼ਲ ਅਤੇ ਨਗਰ ਪੰਚਾਇਤ ਚੋਣਾਂ (ਮਾਨਸਾ, ਬੁਢਲਾਡਾ, ਬਰੇਟਾ, ਜੋਗਾ ਅਤੇ
ਬੋਹਾ) ਦੌਰਾਨ ਮਾਨਸਾ ਪੁਲਿਸ ਵੱਲੋਂ ਕੀਤੇ ਗਏ ਢੁੱਕਵੇਂ, ਸਖਤ, ਨਿਰਪੱਖ ਅਤੇ ਪਾਰਦਰਸ਼ੀ ਸੁਰੱਖਿਆਂ
ਪ੍ਰਬੰਧਾਂ ਦੇ ਮੱਦੇਨਜ਼ਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਹਨਾਂ ਚੋਣਾਂ ਦੌਰਾਨ ਜਿਲਾ ਅੰਦਰ ਕੋਈ ਵੀ
ਛੋਟੀ/ਮੋਟੀ ਘਟਨਾਂ ਨਹੀ ਵਾਪਰੀ ਅਤੇ ਜਿਲਾ ਅੰਦਰ ਚੋਣਾਂ ਦਾ ਕੰਮ ਪੂਰੀ ਤਰਾ ਅਮਨ ਅਮਾਨ ਨਾਲ ਅਤ ੇ
ਨਿਰਵਿੱਘਨਤਾਂ ਸਹਿਤ ਨੇਪਰੇ ਚੜਿਆ ਹੈ। ਕਿਸੇ ਵੀ ਸ ਼ਰਾਰਤੀ ਅਨਸਰ ਨੂ ੰ ਸਿਰ ਚੁੱਕਣ ਨਹੀ ਦਿੱਤਾ
ਗਿਆ। ਜਿਸ ਸਬੰਧੀ ਆਮ ਪਬਲਿਕ, ਵੱਖ ਵੱਖ ਪਾਰਟੀਆ ਅਤੇ ਉਮੀਦਵਾਰਾਂ ਵੱਲੋ ਂ ਪੁਲਿਸ ਪ੍ਰਸਾਸ਼ਨ ਦੀ
ਭਰਪੂਰ ਪ ੍ਰਸੰਸਾਂ ਕੀਤੀ ਜਾ ਰਹੀ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਵੱਲੋ ਂ ਜਾਣਕਾਰੀ ਦਿੰਦੇ ਹੋਏ
ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ
ਸਾਰਾ ਲਾਇਸੰਸੀ ਅਸਲਾਂ ਜਮ੍ਹਾਂ ਕਰਵਾ ਕੇ ਅਗਾਊ ਪ੍ਰਬੰਧ ਮ ੁਕੰਮਲ ਕੀਤੇ ਗਏ। ਚੋਣਾਂ ਦੌਰਾਨ ਆਪਸੀ
ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਪਬਲਿਕ ਨੂੰ ਬਿਨਾ ਡਰ—ਭੈਅ ਦੇ ਆਪਣੀ ਵੋਟ ਦਾ ਸਹੀ
ਇਸਤੇਮਾਲ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਮਾਨਸਾ ਪੁਲਿਸ ਵੱਲੋਂ ਮਿਤੀ 14—02—2021 ਨੂ ੰ ਵੋਟਾਂ
ਵਾਲੇ ਦਿਨ 1600 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕਰਕੇ ਵੋਟਾ ਪੁਵਾਉਣ ਦਾ ਕੰਮ ਨਿਰਵਿਘਨ ਨੇਪਰੇ
ਚਾੜਿਆ ਗਿਆ। ਉਸੇ ਦਿਨ ਤੋਂ ਹੀ ਤਿੰਨੇ ਸਟੋਰੇਜ ਸੈਂਟਰਾ (ਮਾਨਸਾ, ਬੁਢਲਾਡਾ ਅਤੇ ਬਰੇਟਾ) ਵਿਖੇ
ਢੁੱਕਵੇਂ ਸੁਰੱਖਿਆਂ ਪ੍ਰਬੰਧ ਕਰਕੇ ਦਿਨ/ਰਾਤ ਨਿਗਰਾਨੀ ਰੱਖੀ ਗਈ। ਅੱਜ ਮਿਤੀ 17—02—2021 ਨੂੰ
ਇਹਨਾਂ ਕਾਊਟਿੰਗ ਸੈਂਟਰਾਂ ਤੇ ਗਿਣਤੀ ਦੌਰਾਨ 600 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕਰਕੇ ਚੋਣ
ਪ੍ਰਕਿਰਿਆਂ ਨੂੰ ਨਿਰਵਿੱਘਨਤਾਂ ਸਹਿਤ ਨੇਪਰੇ ਚਾੜਿਆ ਗਿਆ ਹੈ। ਮਾਨਸਾ ਪ ੁਲਿਸ ਵੱਲੋਂ ਦਿਨ/ਰਾਤ ਦੀਆ
ਗਸ਼ਤਾ ਤੇ ਨਾਕਾਬ ੰਦੀਆ ਨੂੰ ਅਸਰਦਾਰ ਢੰਗ ਨਾਲ ਕਰਵਾ ਕੇ ਕੜੀ ਨਿਗਰਾਨੀ ਰੱਖ ਕੇ ਜਿਲ੍ਹਾ ਅੰਦਰ
ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਨੂ ੰਯਕੀਨੀ ਬਣਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here